12ਇਸਰਾਏਲ ਦੀ ਸਾਰੀ ਸਭਾ ਸ਼ੀਲੋਹ ਵਿੱਚ ਉਨ੍ਹਾਂ ਦੇ ਵਿਰੁੱਧ ਲੜਨ ਲਈ ਇਕੱਠੀ ਹੋਈ।
13ਇਸ ਲਈ ਇਸਰਾਏਲੀਆਂ ਨੇ ਅਲਆਜ਼ਾਰ ਜਾਜਕ ਦੇ ਪੁੱਤਰ ਫੀਨਹਾਸ ਨੂੰ ਗਿਲਆਦ ਦੀ ਧਰਤੀ ਨੂੰ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਕੋਲ ਭੇਜਿਆ।
14ਉਸ ਦੇ ਨਾਲ ਉਨ੍ਹਾਂ ਨੇ ਇਸਰਾਏਲ ਦੇ ਹਰੇਕ ਗੋਤ ਵਿੱਚੋਂ ਇੱਕ-ਇੱਕ, ਇਸਰਾਏਲ ਦੇ ਗੋਤਾਂ ਵਿੱਚੋਂ ਇੱਕ-ਇੱਕ ਪਰਿਵਾਰ-ਸਮੂਹ ਦੇ ਮੁਖੀਆਂ ਵਿੱਚੋਂ ਦਸ ਆਦਮੀ ਭੇਜੇ।
15ਜਦੋਂ ਉਹ ਗਿਲਆਦ ਵਿੱਚ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਕੋਲ ਗਏ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ,
16“ਯਾਹਵੇਹ ਦੀ ਸਾਰੀ ਸਭਾ ਆਖਦੀ ਹੈ, ‘ਤੁਸੀਂ ਇਸਰਾਏਲ ਦੇ ਪਰਮੇਸ਼ਵਰ ਨਾਲ ਇਸ ਤਰ੍ਹਾਂ ਵਿਸ਼ਵਾਸ ਕਿਵੇਂ ਤੋੜ ਸਕਦੇ ਹੋ? ਤੁਸੀਂ ਹੁਣ ਯਾਹਵੇਹ ਤੋਂ ਦੂਰ ਕਿਵੇਂ ਹੋ ਸਕਦੇ ਹੋ ਅਤੇ ਉਸ ਦੇ ਵਿਰੁੱਧ ਬਗਾਵਤ ਵਿੱਚ ਆਪਣੇ ਆਪ ਲਈ ਕਿਵੇਂ ਇੱਕ ਜਗਵੇਦੀ ਬਣਾ ਸਕਦੇ ਹੋ?