14ਉਸ ਦੇ ਨਾਲ ਉਨ੍ਹਾਂ ਨੇ ਇਸਰਾਏਲ ਦੇ ਹਰੇਕ ਗੋਤ ਵਿੱਚੋਂ ਇੱਕ-ਇੱਕ, ਇਸਰਾਏਲ ਦੇ ਗੋਤਾਂ ਵਿੱਚੋਂ ਇੱਕ-ਇੱਕ ਪਰਿਵਾਰ-ਸਮੂਹ ਦੇ ਮੁਖੀਆਂ ਵਿੱਚੋਂ ਦਸ ਆਦਮੀ ਭੇਜੇ।
15ਜਦੋਂ ਉਹ ਗਿਲਆਦ ਵਿੱਚ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਕੋਲ ਗਏ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ,
16“ਯਾਹਵੇਹ ਦੀ ਸਾਰੀ ਸਭਾ ਆਖਦੀ ਹੈ, ‘ਤੁਸੀਂ ਇਸਰਾਏਲ ਦੇ ਪਰਮੇਸ਼ਵਰ ਨਾਲ ਇਸ ਤਰ੍ਹਾਂ ਵਿਸ਼ਵਾਸ ਕਿਵੇਂ ਤੋੜ ਸਕਦੇ ਹੋ? ਤੁਸੀਂ ਹੁਣ ਯਾਹਵੇਹ ਤੋਂ ਦੂਰ ਕਿਵੇਂ ਹੋ ਸਕਦੇ ਹੋ ਅਤੇ ਉਸ ਦੇ ਵਿਰੁੱਧ ਬਗਾਵਤ ਵਿੱਚ ਆਪਣੇ ਆਪ ਲਈ ਕਿਵੇਂ ਇੱਕ ਜਗਵੇਦੀ ਬਣਾ ਸਕਦੇ ਹੋ?
17ਕੀ ਪਿਓਰ ਦਾ ਪਾਪ ਸਾਡੇ ਲਈ ਕਾਫ਼ੀ ਨਹੀਂ ਸੀ? ਅੱਜ ਤੱਕ ਅਸੀਂ ਆਪਣੇ ਆਪ ਨੂੰ ਉਸ ਪਾਪ ਤੋਂ ਸ਼ੁੱਧ ਨਹੀਂ ਕੀਤਾ, ਭਾਵੇਂ ਕਿ ਯਾਹਵੇਹ ਦੀ ਸੰਗਤ ਉੱਤੇ ਇੱਕ ਮਹਾਂਮਾਰੀ ਡਿੱਗ ਪਈ!
18ਅਤੇ ਕੀ ਤੁਸੀਂ ਹੁਣ ਯਾਹਵੇਹ ਤੋਂ ਮੂੰਹ ਮੋੜ ਰਹੇ ਹੋ? “ ‘ਜੇ ਤੁਸੀਂ ਅੱਜ ਯਾਹਵੇਹ ਦੇ ਵਿਰੁੱਧ ਬਗਾਵਤ ਕਰਦੇ ਹੋ, ਤਾਂ ਕੱਲ੍ਹ ਉਹ ਇਸਰਾਏਲ ਦੀ ਸਾਰੀ ਕੌਮ ਨਾਲ ਗੁੱਸੇ ਹੋ ਜਾਵੇਗਾ।