ਯੇਹੋਸ਼ੁਆ 22

ਕੀ ਪਿਓਰ ਦਾ ਪਾਪ ਸਾਡੇ ਲਈ ਕਾਫ਼ੀ ਨਹੀਂ ਸੀ? ਅੱਜ ਤੱਕ ਅਸੀਂ ਆਪਣੇ ਆਪ ਨੂੰ ਉਸ ਪਾਪ ਤੋਂ ਸ਼ੁੱਧ ਨਹੀਂ ਕੀਤਾ, ਭਾਵੇਂ ਕਿ ਯਾਹਵੇਹ ਦੀ ਸੰਗਤ ਉੱਤੇ ਇੱਕ ਮਹਾਂਮਾਰੀ ਡਿੱਗ ਪਈ!

Joshua 22:17 (UKJV) Is the iniquity of Peor too little for us, from which we are not cleansed until this day, although there was a plague in the congregation of the LORD,

15ਜਦੋਂ ਉਹ ਗਿਲਆਦ ਵਿੱਚ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਕੋਲ ਗਏ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ,

16“ਯਾਹਵੇਹ ਦੀ ਸਾਰੀ ਸਭਾ ਆਖਦੀ ਹੈ, ‘ਤੁਸੀਂ ਇਸਰਾਏਲ ਦੇ ਪਰਮੇਸ਼ਵਰ ਨਾਲ ਇਸ ਤਰ੍ਹਾਂ ਵਿਸ਼ਵਾਸ ਕਿਵੇਂ ਤੋੜ ਸਕਦੇ ਹੋ? ਤੁਸੀਂ ਹੁਣ ਯਾਹਵੇਹ ਤੋਂ ਦੂਰ ਕਿਵੇਂ ਹੋ ਸਕਦੇ ਹੋ ਅਤੇ ਉਸ ਦੇ ਵਿਰੁੱਧ ਬਗਾਵਤ ਵਿੱਚ ਆਪਣੇ ਆਪ ਲਈ ਕਿਵੇਂ ਇੱਕ ਜਗਵੇਦੀ ਬਣਾ ਸਕਦੇ ਹੋ?

17ਕੀ ਪਿਓਰ ਦਾ ਪਾਪ ਸਾਡੇ ਲਈ ਕਾਫ਼ੀ ਨਹੀਂ ਸੀ? ਅੱਜ ਤੱਕ ਅਸੀਂ ਆਪਣੇ ਆਪ ਨੂੰ ਉਸ ਪਾਪ ਤੋਂ ਸ਼ੁੱਧ ਨਹੀਂ ਕੀਤਾ, ਭਾਵੇਂ ਕਿ ਯਾਹਵੇਹ ਦੀ ਸੰਗਤ ਉੱਤੇ ਇੱਕ ਮਹਾਂਮਾਰੀ ਡਿੱਗ ਪਈ!

18ਅਤੇ ਕੀ ਤੁਸੀਂ ਹੁਣ ਯਾਹਵੇਹ ਤੋਂ ਮੂੰਹ ਮੋੜ ਰਹੇ ਹੋ? “ ‘ਜੇ ਤੁਸੀਂ ਅੱਜ ਯਾਹਵੇਹ ਦੇ ਵਿਰੁੱਧ ਬਗਾਵਤ ਕਰਦੇ ਹੋ, ਤਾਂ ਕੱਲ੍ਹ ਉਹ ਇਸਰਾਏਲ ਦੀ ਸਾਰੀ ਕੌਮ ਨਾਲ ਗੁੱਸੇ ਹੋ ਜਾਵੇਗਾ।

19ਜੇਕਰ ਤੁਹਾਡੀ ਧਰਤੀ ਅਸ਼ੁੱਧ ਹੈ, ਤਾਂ ਯਾਹਵੇਹ ਦੀ ਧਰਤੀ ਉੱਤੇ ਆਓ, ਜਿੱਥੇ ਯਾਹਵੇਹ ਦਾ ਤੰਬੂ ਹੈ ਅਤੇ ਸਾਡੇ ਨਾਲ ਧਰਤੀ ਸਾਂਝੀ ਕਰੋ, ਪਰ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਨੂੰ ਛੱਡ ਕੇ ਆਪਣੇ ਲਈ ਇੱਕ ਜਗਵੇਦੀ ਬਣਾ ਕੇ ਯਾਹਵੇਹ ਦੇ ਵਿਰੁੱਧ ਜਾਂ ਸਾਡੇ ਵਿਰੁੱਧ ਵਿਦਰੋਹ ਨਾ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.