ਯੇਹੋਸ਼ੁਆ 22

ਜੇਕਰ ਤੁਹਾਡੀ ਧਰਤੀ ਅਸ਼ੁੱਧ ਹੈ, ਤਾਂ ਯਾਹਵੇਹ ਦੀ ਧਰਤੀ ਉੱਤੇ ਆਓ, ਜਿੱਥੇ ਯਾਹਵੇਹ ਦਾ ਤੰਬੂ ਹੈ ਅਤੇ ਸਾਡੇ ਨਾਲ ਧਰਤੀ ਸਾਂਝੀ ਕਰੋ, ਪਰ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਨੂੰ ਛੱਡ ਕੇ ਆਪਣੇ ਲਈ ਇੱਕ ਜਗਵੇਦੀ ਬਣਾ ਕੇ ਯਾਹਵੇਹ ਦੇ ਵਿਰੁੱਧ ਜਾਂ ਸਾਡੇ ਵਿਰੁੱਧ ਵਿਦਰੋਹ ਨਾ ਕਰੋ।

Joshua 22:19 (UKJV) Notwithstanding, if the land of your possession be unclean, then pass all of you over unto the land of the possession of the LORD, wherein the LORD's tabernacle dwells, and take possession among us: but rebel not against the LORD, nor rebel against us, in building you an altar beside the altar of the LORD our God.

17ਕੀ ਪਿਓਰ ਦਾ ਪਾਪ ਸਾਡੇ ਲਈ ਕਾਫ਼ੀ ਨਹੀਂ ਸੀ? ਅੱਜ ਤੱਕ ਅਸੀਂ ਆਪਣੇ ਆਪ ਨੂੰ ਉਸ ਪਾਪ ਤੋਂ ਸ਼ੁੱਧ ਨਹੀਂ ਕੀਤਾ, ਭਾਵੇਂ ਕਿ ਯਾਹਵੇਹ ਦੀ ਸੰਗਤ ਉੱਤੇ ਇੱਕ ਮਹਾਂਮਾਰੀ ਡਿੱਗ ਪਈ!

18ਅਤੇ ਕੀ ਤੁਸੀਂ ਹੁਣ ਯਾਹਵੇਹ ਤੋਂ ਮੂੰਹ ਮੋੜ ਰਹੇ ਹੋ? “ ‘ਜੇ ਤੁਸੀਂ ਅੱਜ ਯਾਹਵੇਹ ਦੇ ਵਿਰੁੱਧ ਬਗਾਵਤ ਕਰਦੇ ਹੋ, ਤਾਂ ਕੱਲ੍ਹ ਉਹ ਇਸਰਾਏਲ ਦੀ ਸਾਰੀ ਕੌਮ ਨਾਲ ਗੁੱਸੇ ਹੋ ਜਾਵੇਗਾ।

19ਜੇਕਰ ਤੁਹਾਡੀ ਧਰਤੀ ਅਸ਼ੁੱਧ ਹੈ, ਤਾਂ ਯਾਹਵੇਹ ਦੀ ਧਰਤੀ ਉੱਤੇ ਆਓ, ਜਿੱਥੇ ਯਾਹਵੇਹ ਦਾ ਤੰਬੂ ਹੈ ਅਤੇ ਸਾਡੇ ਨਾਲ ਧਰਤੀ ਸਾਂਝੀ ਕਰੋ, ਪਰ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਨੂੰ ਛੱਡ ਕੇ ਆਪਣੇ ਲਈ ਇੱਕ ਜਗਵੇਦੀ ਬਣਾ ਕੇ ਯਾਹਵੇਹ ਦੇ ਵਿਰੁੱਧ ਜਾਂ ਸਾਡੇ ਵਿਰੁੱਧ ਵਿਦਰੋਹ ਨਾ ਕਰੋ।

20ਜਦੋਂ ਜ਼ੇਰਾਹ ਦਾ ਪੁੱਤਰ ਆਕਾਨ ਭੇਟ ਯਾਹਵੇਹ ਨੂੰ ਕੀਤੀਆਂ ਚੀਜ਼ਾਂ ਵਿੱਚ ਬੇਵਫ਼ਾ ਸੀ, ਤਾਂ ਕੀ ਇਸਰਾਏਲ ਦੀ ਸਾਰੀ ਕੌਮ ਉੱਤੇ ਕ੍ਰੋਧ ਨਹੀਂ ਆਇਆ? ਉਹ ਇਕੱਲਾ ਨਹੀਂ ਸੀ ਜੋ ਆਪਣੇ ਪਾਪ ਲਈ ਮਰਿਆ ਸੀ।’ ”

21ਤਦ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਉੱਤਰ ਦਿੱਤਾ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.