ਯੇਹੋਸ਼ੁਆ 22

ਤਦ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਉੱਤਰ ਦਿੱਤਾ:

Joshua 22:21 (UKJV) Then the children of Reuben and the children of Gad and the half tribe of Manasseh answered, and said unto the heads of the thousands of Israel,

19ਜੇਕਰ ਤੁਹਾਡੀ ਧਰਤੀ ਅਸ਼ੁੱਧ ਹੈ, ਤਾਂ ਯਾਹਵੇਹ ਦੀ ਧਰਤੀ ਉੱਤੇ ਆਓ, ਜਿੱਥੇ ਯਾਹਵੇਹ ਦਾ ਤੰਬੂ ਹੈ ਅਤੇ ਸਾਡੇ ਨਾਲ ਧਰਤੀ ਸਾਂਝੀ ਕਰੋ, ਪਰ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਨੂੰ ਛੱਡ ਕੇ ਆਪਣੇ ਲਈ ਇੱਕ ਜਗਵੇਦੀ ਬਣਾ ਕੇ ਯਾਹਵੇਹ ਦੇ ਵਿਰੁੱਧ ਜਾਂ ਸਾਡੇ ਵਿਰੁੱਧ ਵਿਦਰੋਹ ਨਾ ਕਰੋ।

20ਜਦੋਂ ਜ਼ੇਰਾਹ ਦਾ ਪੁੱਤਰ ਆਕਾਨ ਭੇਟ ਯਾਹਵੇਹ ਨੂੰ ਕੀਤੀਆਂ ਚੀਜ਼ਾਂ ਵਿੱਚ ਬੇਵਫ਼ਾ ਸੀ, ਤਾਂ ਕੀ ਇਸਰਾਏਲ ਦੀ ਸਾਰੀ ਕੌਮ ਉੱਤੇ ਕ੍ਰੋਧ ਨਹੀਂ ਆਇਆ? ਉਹ ਇਕੱਲਾ ਨਹੀਂ ਸੀ ਜੋ ਆਪਣੇ ਪਾਪ ਲਈ ਮਰਿਆ ਸੀ।’ ”

21ਤਦ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਉੱਤਰ ਦਿੱਤਾ:

22“ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਜੋ ਸਭ ਕੁਝ ਜਾਣਦਾ ਹੈ ਅਤੇ ਇਸਰਾਏਲ ਨੂੰ ਦੱਸੋ! ਜੇ ਇਹ ਯਾਹਵੇਹ ਦੀ ਬਗਾਵਤ ਜਾਂ ਅਣਆਗਿਆਕਾਰੀ ਵਿੱਚ ਹੋਇਆ ਹੈ, ਤਾਂ ਅੱਜ ਸਾਨੂੰ ਨਾ ਬਖਸ਼ੋ।

23ਜੇ ਅਸੀਂ ਆਪਣੀ ਜਗਵੇਦੀ ਯਾਹਵੇਹ ਤੋਂ ਦੂਰ ਰਹਿਣ ਅਤੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ ਜਾਂ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ, ਤਾਂ ਯਾਹਵੇਹ ਆਪ ਸਾਨੂੰ ਲੇਖਾ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.