ਯੇਹੋਸ਼ੁਆ 22

ਜਦੋਂ ਜ਼ੇਰਾਹ ਦਾ ਪੁੱਤਰ ਆਕਾਨ ਭੇਟ ਯਾਹਵੇਹ ਨੂੰ ਕੀਤੀਆਂ ਚੀਜ਼ਾਂ ਵਿੱਚ ਬੇਵਫ਼ਾ ਸੀ, ਤਾਂ ਕੀ ਇਸਰਾਏਲ ਦੀ ਸਾਰੀ ਕੌਮ ਉੱਤੇ ਕ੍ਰੋਧ ਨਹੀਂ ਆਇਆ? ਉਹ ਇਕੱਲਾ ਨਹੀਂ ਸੀ ਜੋ ਆਪਣੇ ਪਾਪ ਲਈ ਮਰਿਆ ਸੀ।’ ”

Joshua 22:20 (UKJV) Did not Achan the son of Zerah commit a trespass in the accursed thing, and wrath fell on all the congregation of Israel? and that man perished not alone in his iniquity.

18ਅਤੇ ਕੀ ਤੁਸੀਂ ਹੁਣ ਯਾਹਵੇਹ ਤੋਂ ਮੂੰਹ ਮੋੜ ਰਹੇ ਹੋ? “ ‘ਜੇ ਤੁਸੀਂ ਅੱਜ ਯਾਹਵੇਹ ਦੇ ਵਿਰੁੱਧ ਬਗਾਵਤ ਕਰਦੇ ਹੋ, ਤਾਂ ਕੱਲ੍ਹ ਉਹ ਇਸਰਾਏਲ ਦੀ ਸਾਰੀ ਕੌਮ ਨਾਲ ਗੁੱਸੇ ਹੋ ਜਾਵੇਗਾ।

19ਜੇਕਰ ਤੁਹਾਡੀ ਧਰਤੀ ਅਸ਼ੁੱਧ ਹੈ, ਤਾਂ ਯਾਹਵੇਹ ਦੀ ਧਰਤੀ ਉੱਤੇ ਆਓ, ਜਿੱਥੇ ਯਾਹਵੇਹ ਦਾ ਤੰਬੂ ਹੈ ਅਤੇ ਸਾਡੇ ਨਾਲ ਧਰਤੀ ਸਾਂਝੀ ਕਰੋ, ਪਰ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਨੂੰ ਛੱਡ ਕੇ ਆਪਣੇ ਲਈ ਇੱਕ ਜਗਵੇਦੀ ਬਣਾ ਕੇ ਯਾਹਵੇਹ ਦੇ ਵਿਰੁੱਧ ਜਾਂ ਸਾਡੇ ਵਿਰੁੱਧ ਵਿਦਰੋਹ ਨਾ ਕਰੋ।

20ਜਦੋਂ ਜ਼ੇਰਾਹ ਦਾ ਪੁੱਤਰ ਆਕਾਨ ਭੇਟ ਯਾਹਵੇਹ ਨੂੰ ਕੀਤੀਆਂ ਚੀਜ਼ਾਂ ਵਿੱਚ ਬੇਵਫ਼ਾ ਸੀ, ਤਾਂ ਕੀ ਇਸਰਾਏਲ ਦੀ ਸਾਰੀ ਕੌਮ ਉੱਤੇ ਕ੍ਰੋਧ ਨਹੀਂ ਆਇਆ? ਉਹ ਇਕੱਲਾ ਨਹੀਂ ਸੀ ਜੋ ਆਪਣੇ ਪਾਪ ਲਈ ਮਰਿਆ ਸੀ।’ ”

21ਤਦ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਉੱਤਰ ਦਿੱਤਾ:

22“ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਜੋ ਸਭ ਕੁਝ ਜਾਣਦਾ ਹੈ ਅਤੇ ਇਸਰਾਏਲ ਨੂੰ ਦੱਸੋ! ਜੇ ਇਹ ਯਾਹਵੇਹ ਦੀ ਬਗਾਵਤ ਜਾਂ ਅਣਆਗਿਆਕਾਰੀ ਵਿੱਚ ਹੋਇਆ ਹੈ, ਤਾਂ ਅੱਜ ਸਾਨੂੰ ਨਾ ਬਖਸ਼ੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.