ਯੇਹੋਸ਼ੁਆ 22

ਜੇ ਅਸੀਂ ਆਪਣੀ ਜਗਵੇਦੀ ਯਾਹਵੇਹ ਤੋਂ ਦੂਰ ਰਹਿਣ ਅਤੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ ਜਾਂ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ, ਤਾਂ ਯਾਹਵੇਹ ਆਪ ਸਾਨੂੰ ਲੇਖਾ ਦੇਵੇ।

Joshua 22:23 (UKJV) That we have built us an altar to turn from following the LORD, or if to offer thereon burnt offering or food offering, or if to offer peace offerings thereon, let the LORD himself require it;

21ਤਦ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਉੱਤਰ ਦਿੱਤਾ:

22“ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਜੋ ਸਭ ਕੁਝ ਜਾਣਦਾ ਹੈ ਅਤੇ ਇਸਰਾਏਲ ਨੂੰ ਦੱਸੋ! ਜੇ ਇਹ ਯਾਹਵੇਹ ਦੀ ਬਗਾਵਤ ਜਾਂ ਅਣਆਗਿਆਕਾਰੀ ਵਿੱਚ ਹੋਇਆ ਹੈ, ਤਾਂ ਅੱਜ ਸਾਨੂੰ ਨਾ ਬਖਸ਼ੋ।

23ਜੇ ਅਸੀਂ ਆਪਣੀ ਜਗਵੇਦੀ ਯਾਹਵੇਹ ਤੋਂ ਦੂਰ ਰਹਿਣ ਅਤੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ ਜਾਂ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ, ਤਾਂ ਯਾਹਵੇਹ ਆਪ ਸਾਨੂੰ ਲੇਖਾ ਦੇਵੇ।

24“ਨਹੀਂ! ਅਸੀਂ ਇਹ ਇਸ ਡਰੋਂ ਕੀਤਾ ਹੈ ਕਿ ਕਿਸੇ ਦਿਨ ਤੁਹਾਡੇ ਉੱਤਰਾਧਿਕਾਰੀ ਸਾਨੂੰ ਆਖਣਗੇ, ‘ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨਾਲ ਤੁਹਾਡਾ ਕੀ ਲੈਣਾ-ਦੇਣਾ ਹੈ?

25ਯਾਹਵੇਹ ਨੇ ਯਰਦਨ ਨਦੀ ਨੂੰ ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਸੀਮਾ ਬਣਾ ਦਿੱਤਾ ਹੈ, ਹੇ ਰਊਬੇਨੀਓ ਅਤੇ ਗਾਦੀਓ! ਯਾਹਵੇਹ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ।’ ਇਸ ਲਈ ਤੁਹਾਡੀ ਪੀੜ੍ਹੀਆਂ ਸ਼ਾਇਦ ਸਾਡੀ ਪੀੜ੍ਹੀਆਂ ਯਾਹਵੇਹ ਤੋਂ ਡਰਨਾ ਛੱਡ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.