23ਜੇ ਅਸੀਂ ਆਪਣੀ ਜਗਵੇਦੀ ਯਾਹਵੇਹ ਤੋਂ ਦੂਰ ਰਹਿਣ ਅਤੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ ਜਾਂ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ, ਤਾਂ ਯਾਹਵੇਹ ਆਪ ਸਾਨੂੰ ਲੇਖਾ ਦੇਵੇ।
24“ਨਹੀਂ! ਅਸੀਂ ਇਹ ਇਸ ਡਰੋਂ ਕੀਤਾ ਹੈ ਕਿ ਕਿਸੇ ਦਿਨ ਤੁਹਾਡੇ ਉੱਤਰਾਧਿਕਾਰੀ ਸਾਨੂੰ ਆਖਣਗੇ, ‘ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨਾਲ ਤੁਹਾਡਾ ਕੀ ਲੈਣਾ-ਦੇਣਾ ਹੈ?
25ਯਾਹਵੇਹ ਨੇ ਯਰਦਨ ਨਦੀ ਨੂੰ ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਸੀਮਾ ਬਣਾ ਦਿੱਤਾ ਹੈ, ਹੇ ਰਊਬੇਨੀਓ ਅਤੇ ਗਾਦੀਓ! ਯਾਹਵੇਹ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ।’ ਇਸ ਲਈ ਤੁਹਾਡੀ ਪੀੜ੍ਹੀਆਂ ਸ਼ਾਇਦ ਸਾਡੀ ਪੀੜ੍ਹੀਆਂ ਯਾਹਵੇਹ ਤੋਂ ਡਰਨਾ ਛੱਡ ਦੇਣ।
26“ਇਸੇ ਕਰਕੇ ਅਸੀਂ ਕਿਹਾ, ‘ਆਓ ਅਸੀਂ ਤਿਆਰ ਹੋਈਏ ਅਤੇ ਇੱਕ ਜਗਵੇਦੀ ਬਣਾਈਏ, ਪਰ ਹੋਮ ਦੀਆਂ ਭੇਟਾਂ ਜਾਂ ਬਲੀਆਂ ਲਈ ਨਹੀਂ।’
27ਇਸ ਦੇ ਉਲਟ, ਇਹ ਸਾਡੇ ਅਤੇ ਤੁਹਾਡੇ ਵਿਚਕਾਰ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਵਿਚਕਾਰ ਗਵਾਹ ਹੋਣ ਲਈ, ਕਿ ਅਸੀਂ ਉਸ ਦੇ ਪਵਿੱਤਰ ਅਸਥਾਨ ਵਿੱਚ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ ਅਤੇ ਸੰਗਤੀ ਭੇਟਾਂ ਨਾਲ ਯਾਹਵੇਹ ਦੀ ਪੂਜਾ ਕਰਾਂਗੇ। ਫਿਰ ਭਵਿੱਖ ਵਿੱਚ ਤੁਹਾਡੀ ਸੰਤਾਨ ਸਾਡੇ ਲੋਕਾਂ ਨੂੰ ਇਹ ਨਹੀਂ ਕਹਿ ਸਕੇਗੀ, ‘ਯਾਹਵੇਹ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ।’