30ਜਦੋਂ ਫੀਨਹਾਸ ਜਾਜਕ ਅਤੇ ਕੌਮ ਦੇ ਆਗੂਆਂ ਅਤੇ ਇਸਰਾਏਲੀਆਂ ਦੇ ਪਰਿਵਾਰਾਂ ਦੇ ਸਮੂਹਾਂ ਦੇ ਮੁਖੀਆਂ ਨੇ ਸੁਣਿਆ ਕਿ ਰਊਬੇਨ, ਗਾਦ ਅਤੇ ਮਨੱਸ਼ੇਹ ਨੇ ਕੀ ਕਹਿਣਾ ਹੈ, ਉਹ ਖੁਸ਼ ਹੋਏ।
31ਅਤੇ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਨੇ ਰਊਬੇਨ, ਗਾਦ ਅਤੇ ਮਨੱਸ਼ੇਹ ਨੂੰ ਆਖਿਆ, “ਅੱਜ ਅਸੀਂ ਜਾਣਦੇ ਹਾਂ ਕਿ ਯਾਹਵੇਹ ਸਾਡੇ ਨਾਲ ਹੈ, ਕਿਉਂਕਿ ਤੁਸੀਂ ਇਸ ਗੱਲ ਵਿੱਚ ਯਾਹਵੇਹ ਨਾਲ ਬੇਵਫ਼ਾ ਨਹੀਂ ਹੋਏ। ਹੁਣ ਤੁਸੀਂ ਇਸਰਾਏਲੀਆਂ ਨੂੰ ਯਾਹਵੇਹ ਦੇ ਹੱਥੋਂ ਛੁਡਾਇਆ ਹੈ।”
32ਤਦ ਅਲਆਜ਼ਾਰ ਦਾ ਪੁੱਤਰ ਫੀਨਹਾਸ ਜਾਜਕ ਅਤੇ ਆਗੂ ਗਿਲਆਦ ਵਿੱਚ ਰਊਬੇਨੀਆਂ ਅਤੇ ਗਾਦੀਆਂ ਨਾਲ ਮਿਲਾਪ ਕਰਕੇ ਕਨਾਨ ਨੂੰ ਮੁੜੇ ਅਤੇ ਇਸਰਾਏਲੀਆਂ ਨੂੰ ਖ਼ਬਰ ਦਿੱਤੀ।
33ਅਤੇ ਇਸਰਾਏਲੀ ਉਹ ਖ਼ਬਰ ਸੁਣ ਕੇ ਬਹੁਤ ਖੁਸ਼ ਹੋਏ ਅਤੇ ਪਰਮੇਸ਼ਵਰ ਦੀ ਉਸਤਤ ਕੀਤੀ ਅਤੇ ਉਨ੍ਹਾਂ ਨੇ ਉਸ ਦੇਸ਼ ਨੂੰ ਤਬਾਹ ਕਰਨ ਲਈ ਜਿੱਥੇ ਰਊਬੇਨੀਆਂ ਅਤੇ ਗਾਦੀਆਂ ਦੇ ਲੋਕ ਰਹਿੰਦੇ ਸਨ, ਉਨ੍ਹਾਂ ਦੇ ਵਿਰੁੱਧ ਯੁੱਧ ਕਰਨ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ।
34ਅਤੇ ਰਊਬੇਨੀਆਂ ਅਤੇ ਗਾਦੀਆਂ ਨੇ ਜਗਵੇਦੀ ਨੂੰ ਇਹ ਨਾਮ ਦਿੱਤਾ: ਸਾਡੇ ਵਿਚਕਾਰ ਯਾਹਵੇਹ ਪਰਮੇਸ਼ਵਰ ਇੱਕ ਗਵਾਹ ਹੈ।