ਯੇਹੋਸ਼ੁਆ 22

ਅਤੇ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਨੇ ਰਊਬੇਨ, ਗਾਦ ਅਤੇ ਮਨੱਸ਼ੇਹ ਨੂੰ ਆਖਿਆ, “ਅੱਜ ਅਸੀਂ ਜਾਣਦੇ ਹਾਂ ਕਿ ਯਾਹਵੇਹ ਸਾਡੇ ਨਾਲ ਹੈ, ਕਿਉਂਕਿ ਤੁਸੀਂ ਇਸ ਗੱਲ ਵਿੱਚ ਯਾਹਵੇਹ ਨਾਲ ਬੇਵਫ਼ਾ ਨਹੀਂ ਹੋਏ। ਹੁਣ ਤੁਸੀਂ ਇਸਰਾਏਲੀਆਂ ਨੂੰ ਯਾਹਵੇਹ ਦੇ ਹੱਥੋਂ ਛੁਡਾਇਆ ਹੈ।”

Joshua 22:31 (UKJV) And Phinehas the son of Eleazar the priest said unto the children of Reuben, and to the children of Gad, and to the children of Manasseh, This day we perceive that the LORD is among us, because all of you have not committed this trespass against the LORD: now all of you have delivered the children of Israel out of the hand of the LORD.

29“ਅਜਿਹਾ ਨਾ ਹੋਵੇ ਕਿ ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਕਰੀਏ ਅਤੇ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਤੋਂ ਇਲਾਵਾ ਜੋ ਉਸ ਦੇ ਡੇਰੇ ਦੇ ਅੱਗੇ ਖੜ੍ਹੀ ਹੈ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਬਲੀਆਂ ਲਈ ਇੱਕ ਜਗਵੇਦੀ ਬਣਾ ਕੇ ਅੱਜ ਉਸ ਤੋਂ ਦੂਰ ਰਹੀਏ।”

30ਜਦੋਂ ਫੀਨਹਾਸ ਜਾਜਕ ਅਤੇ ਕੌਮ ਦੇ ਆਗੂਆਂ ਅਤੇ ਇਸਰਾਏਲੀਆਂ ਦੇ ਪਰਿਵਾਰਾਂ ਦੇ ਸਮੂਹਾਂ ਦੇ ਮੁਖੀਆਂ ਨੇ ਸੁਣਿਆ ਕਿ ਰਊਬੇਨ, ਗਾਦ ਅਤੇ ਮਨੱਸ਼ੇਹ ਨੇ ਕੀ ਕਹਿਣਾ ਹੈ, ਉਹ ਖੁਸ਼ ਹੋਏ।

31ਅਤੇ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਨੇ ਰਊਬੇਨ, ਗਾਦ ਅਤੇ ਮਨੱਸ਼ੇਹ ਨੂੰ ਆਖਿਆ, “ਅੱਜ ਅਸੀਂ ਜਾਣਦੇ ਹਾਂ ਕਿ ਯਾਹਵੇਹ ਸਾਡੇ ਨਾਲ ਹੈ, ਕਿਉਂਕਿ ਤੁਸੀਂ ਇਸ ਗੱਲ ਵਿੱਚ ਯਾਹਵੇਹ ਨਾਲ ਬੇਵਫ਼ਾ ਨਹੀਂ ਹੋਏ। ਹੁਣ ਤੁਸੀਂ ਇਸਰਾਏਲੀਆਂ ਨੂੰ ਯਾਹਵੇਹ ਦੇ ਹੱਥੋਂ ਛੁਡਾਇਆ ਹੈ।”

32ਤਦ ਅਲਆਜ਼ਾਰ ਦਾ ਪੁੱਤਰ ਫੀਨਹਾਸ ਜਾਜਕ ਅਤੇ ਆਗੂ ਗਿਲਆਦ ਵਿੱਚ ਰਊਬੇਨੀਆਂ ਅਤੇ ਗਾਦੀਆਂ ਨਾਲ ਮਿਲਾਪ ਕਰਕੇ ਕਨਾਨ ਨੂੰ ਮੁੜੇ ਅਤੇ ਇਸਰਾਏਲੀਆਂ ਨੂੰ ਖ਼ਬਰ ਦਿੱਤੀ।

33ਅਤੇ ਇਸਰਾਏਲੀ ਉਹ ਖ਼ਬਰ ਸੁਣ ਕੇ ਬਹੁਤ ਖੁਸ਼ ਹੋਏ ਅਤੇ ਪਰਮੇਸ਼ਵਰ ਦੀ ਉਸਤਤ ਕੀਤੀ ਅਤੇ ਉਨ੍ਹਾਂ ਨੇ ਉਸ ਦੇਸ਼ ਨੂੰ ਤਬਾਹ ਕਰਨ ਲਈ ਜਿੱਥੇ ਰਊਬੇਨੀਆਂ ਅਤੇ ਗਾਦੀਆਂ ਦੇ ਲੋਕ ਰਹਿੰਦੇ ਸਨ, ਉਨ੍ਹਾਂ ਦੇ ਵਿਰੁੱਧ ਯੁੱਧ ਕਰਨ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.