ਯੇਹੋਸ਼ੁਆ 22

“ਅਜਿਹਾ ਨਾ ਹੋਵੇ ਕਿ ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਕਰੀਏ ਅਤੇ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਤੋਂ ਇਲਾਵਾ ਜੋ ਉਸ ਦੇ ਡੇਰੇ ਦੇ ਅੱਗੇ ਖੜ੍ਹੀ ਹੈ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਬਲੀਆਂ ਲਈ ਇੱਕ ਜਗਵੇਦੀ ਬਣਾ ਕੇ ਅੱਜ ਉਸ ਤੋਂ ਦੂਰ ਰਹੀਏ।”

Joshua 22:29 (UKJV) God forbid that we should rebel against the LORD, and turn this day from following the LORD, to build an altar for burnt offerings, for food offerings, or for sacrifices, beside the altar of the LORD our God that is before his tabernacle.

27ਇਸ ਦੇ ਉਲਟ, ਇਹ ਸਾਡੇ ਅਤੇ ਤੁਹਾਡੇ ਵਿਚਕਾਰ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਵਿਚਕਾਰ ਗਵਾਹ ਹੋਣ ਲਈ, ਕਿ ਅਸੀਂ ਉਸ ਦੇ ਪਵਿੱਤਰ ਅਸਥਾਨ ਵਿੱਚ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ ਅਤੇ ਸੰਗਤੀ ਭੇਟਾਂ ਨਾਲ ਯਾਹਵੇਹ ਦੀ ਪੂਜਾ ਕਰਾਂਗੇ। ਫਿਰ ਭਵਿੱਖ ਵਿੱਚ ਤੁਹਾਡੀ ਸੰਤਾਨ ਸਾਡੇ ਲੋਕਾਂ ਨੂੰ ਇਹ ਨਹੀਂ ਕਹਿ ਸਕੇਗੀ, ‘ਯਾਹਵੇਹ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ।’

28“ਅਤੇ ਅਸੀਂ ਕਿਹਾ, ‘ਜੇਕਰ ਉਹ ਕਦੇ ਸਾਨੂੰ ਜਾਂ ਸਾਡੇ ਉੱਤਰਾਧਿਕਾਰੀਆਂ ਨੂੰ ਇਹ ਕਹਿੰਦੇ ਹਨ, ਤਾਂ ਅਸੀਂ ਜਵਾਬ ਦੇਵਾਂਗੇ, ਯਾਹਵੇਹ ਦੀ ਜਗਵੇਦੀ ਦੀ ਨਮੂਨਾ ਵੇਖੋ, ਜੋ ਸਾਡੇ ਪੁਰਖਿਆਂ ਨੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਲਈ ਨਹੀਂ, ਸਗੋਂ ਸਾਡੇ ਵਿਚਕਾਰ ਇੱਕ ਗਵਾਹ ਵਜੋਂ ਬਣਾਈ ਸੀ।’

29“ਅਜਿਹਾ ਨਾ ਹੋਵੇ ਕਿ ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਕਰੀਏ ਅਤੇ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਤੋਂ ਇਲਾਵਾ ਜੋ ਉਸ ਦੇ ਡੇਰੇ ਦੇ ਅੱਗੇ ਖੜ੍ਹੀ ਹੈ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਬਲੀਆਂ ਲਈ ਇੱਕ ਜਗਵੇਦੀ ਬਣਾ ਕੇ ਅੱਜ ਉਸ ਤੋਂ ਦੂਰ ਰਹੀਏ।”

30ਜਦੋਂ ਫੀਨਹਾਸ ਜਾਜਕ ਅਤੇ ਕੌਮ ਦੇ ਆਗੂਆਂ ਅਤੇ ਇਸਰਾਏਲੀਆਂ ਦੇ ਪਰਿਵਾਰਾਂ ਦੇ ਸਮੂਹਾਂ ਦੇ ਮੁਖੀਆਂ ਨੇ ਸੁਣਿਆ ਕਿ ਰਊਬੇਨ, ਗਾਦ ਅਤੇ ਮਨੱਸ਼ੇਹ ਨੇ ਕੀ ਕਹਿਣਾ ਹੈ, ਉਹ ਖੁਸ਼ ਹੋਏ।

31ਅਤੇ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਨੇ ਰਊਬੇਨ, ਗਾਦ ਅਤੇ ਮਨੱਸ਼ੇਹ ਨੂੰ ਆਖਿਆ, “ਅੱਜ ਅਸੀਂ ਜਾਣਦੇ ਹਾਂ ਕਿ ਯਾਹਵੇਹ ਸਾਡੇ ਨਾਲ ਹੈ, ਕਿਉਂਕਿ ਤੁਸੀਂ ਇਸ ਗੱਲ ਵਿੱਚ ਯਾਹਵੇਹ ਨਾਲ ਬੇਵਫ਼ਾ ਨਹੀਂ ਹੋਏ। ਹੁਣ ਤੁਸੀਂ ਇਸਰਾਏਲੀਆਂ ਨੂੰ ਯਾਹਵੇਹ ਦੇ ਹੱਥੋਂ ਛੁਡਾਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.