10ਤੁਹਾਡੇ ਵਿੱਚੋਂ ਇੱਕ ਮਨੁੱਖ ਇੱਕ ਹਜ਼ਾਰ ਨੂੰ ਭਜਾਵੇਗਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਲਈ ਲੜਦਾ ਹੈ, ਜਿਵੇਂ ਉਸਨੇ ਇੱਕਰਾਰ ਕੀਤਾ ਸੀ।
11ਇਸ ਲਈ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰਨ ਲਈ ਬਹੁਤ ਸਾਵਧਾਨ ਰਹੋ।
12“ਪਰ ਜੇ ਤੁਸੀਂ ਆਪਣੇ ਯਾਹਵੇਹ ਤੋਂ ਮੂੰਹ ਮੋੜ ਲੈਂਦੇ ਹੋ ਅਤੇ ਇਨ੍ਹਾਂ ਕੌਮਾਂ ਦੇ ਬਚੇ ਹੋਏ ਲੋਕਾਂ ਦੇ ਰੀਤੀ ਰਿਵਾਜਾਂ ਨੂੰ ਫੜੀ ਰੱਖਦੇ ਹੋ ਜੋ ਤੁਹਾਡੇ ਵਿੱਚ ਰਹਿ ਜਾਂਦੇ ਹਨ, ਅਤੇ ਜੇ ਤੁਸੀਂ ਉਨ੍ਹਾਂ ਨਾਲ ਵਿਆਹ ਕਰਾਉਂਦੇ ਹੋ,
13ਤਾਂ ਫਿਰ ਤੁਸੀਂ ਜਾਣ ਲਓ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਇਨ੍ਹਾਂ ਕੌਮਾਂ ਨੂੰ ਤੁਹਾਡੇ ਸਾਹਮਣੇ ਨਹੀਂ ਕੱਢੇਗਾ। ਇਸ ਦੀ ਬਜਾਏ, ਉਹ ਤੁਹਾਡੇ ਲਈ ਜਾਲ਼ ਅਤੇ ਫਾਹੀ ਬਣ ਜਾਣਗੇ, ਤੁਹਾਡੀਆਂ ਪਿੱਠਾਂ ਉੱਤੇ ਕੋਰੜੇ ਅਤੇ ਤੁਹਾਡੀਆਂ ਅੱਖਾਂ ਵਿੱਚ ਕੰਡੇ, ਜਦ ਤੱਕ ਤੁਸੀਂ ਇਸ ਚੰਗੀ ਧਰਤੀ ਤੋਂ ਨਾਸ਼ ਹੋ ਜਾਓ, ਜਿਹੜੀ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ।
14“ਹੁਣ ਮੇਰੀ ਮੌਤ ਦਾ ਸਮਾਂ ਨੇੜੇ ਹੈ, ਜਿਵੇਂ ਧਰਤੀ ਉੱਤੇ ਸਾਰੇ ਲੋਕ ਮਰਦੇ ਹਨ। ਆਪਣੇ ਦਿਲ ਅਤੇ ਆਤਮਾ ਦੀਆਂ ਡੂੰਘਾਈਆਂ ਵਿੱਚ ਜਾਣੋ ਕਿ ਜੋ ਕੁਝ ਵੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਮੂੰਹੋਂ ਨਿੱਕਲਿਆ ਹੈ ਉਹ ਸਭ ਕੁੱਝ ਪੂਰਾ ਹੋਇਆ ਹੈ। ਉਹ ਸਭ ਕੁਝ ਜੋ ਤੁਹਾਡੇ ਲਈ ਕਿਹਾ ਗਿਆ ਸੀ ਸੱਚ ਹੋ ਗਿਆ ਹੈ