8ਪਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਉਸੇ ਤਰ੍ਹਾਂ ਫੜੀ ਰੱਖੋ, ਜਿਵੇਂ ਹੁਣ ਤੱਕ ਹੈ।
9“ਯਾਹਵੇਹ ਨੇ ਤੁਹਾਡੇ ਅੱਗੇ ਮਹਾਨ ਅਤੇ ਸ਼ਕਤੀਸ਼ਾਲੀ ਕੌਮਾਂ ਨੂੰ ਬਾਹਰ ਕੱਢ ਦਿੱਤਾ ਹੈ, ਪਰ ਅੱਜ ਤੱਕ ਕੋਈ ਵੀ ਤੁਹਾਡਾ ਸਾਹਮਣਾ ਨਹੀਂ ਕਰ ਸਕਿਆ।
10ਤੁਹਾਡੇ ਵਿੱਚੋਂ ਇੱਕ ਮਨੁੱਖ ਇੱਕ ਹਜ਼ਾਰ ਨੂੰ ਭਜਾਵੇਗਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਲਈ ਲੜਦਾ ਹੈ, ਜਿਵੇਂ ਉਸਨੇ ਇੱਕਰਾਰ ਕੀਤਾ ਸੀ।
11ਇਸ ਲਈ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰਨ ਲਈ ਬਹੁਤ ਸਾਵਧਾਨ ਰਹੋ।
12“ਪਰ ਜੇ ਤੁਸੀਂ ਆਪਣੇ ਯਾਹਵੇਹ ਤੋਂ ਮੂੰਹ ਮੋੜ ਲੈਂਦੇ ਹੋ ਅਤੇ ਇਨ੍ਹਾਂ ਕੌਮਾਂ ਦੇ ਬਚੇ ਹੋਏ ਲੋਕਾਂ ਦੇ ਰੀਤੀ ਰਿਵਾਜਾਂ ਨੂੰ ਫੜੀ ਰੱਖਦੇ ਹੋ ਜੋ ਤੁਹਾਡੇ ਵਿੱਚ ਰਹਿ ਜਾਂਦੇ ਹਨ, ਅਤੇ ਜੇ ਤੁਸੀਂ ਉਨ੍ਹਾਂ ਨਾਲ ਵਿਆਹ ਕਰਾਉਂਦੇ ਹੋ,