7ਤੁਸੀਂ ਇਨ੍ਹਾਂ ਕੌਮਾਂ ਨਾਲ ਨਾ ਜੁੜੋ ਜੋ ਤੁਹਾਡੇ ਵਿਚਕਾਰ ਰਹਿੰਦੀਆਂ ਹਨ, ਉਨ੍ਹਾਂ ਦੇ ਦੇਵਤਿਆਂ ਦੇ ਨਾਮ ਵੀ ਜੁਬਾਨ ਉੱਤੇ ਨਾ ਲਿਆਓ ਨਾ ਉਨ੍ਹਾਂ ਦੀ ਸਹੁੰ ਨਾ ਖਾਓ। ਤੁਸੀਂ ਉਹਨਾਂ ਦੀ ਉਪਾਸਨਾ ਨਾ ਕਰੋ ਨਾ ਉਹਨਾਂ ਅੱਗੇ ਮੱਥਾ ਟੇਕੋ।
8ਪਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਉਸੇ ਤਰ੍ਹਾਂ ਫੜੀ ਰੱਖੋ, ਜਿਵੇਂ ਹੁਣ ਤੱਕ ਹੈ।
9“ਯਾਹਵੇਹ ਨੇ ਤੁਹਾਡੇ ਅੱਗੇ ਮਹਾਨ ਅਤੇ ਸ਼ਕਤੀਸ਼ਾਲੀ ਕੌਮਾਂ ਨੂੰ ਬਾਹਰ ਕੱਢ ਦਿੱਤਾ ਹੈ, ਪਰ ਅੱਜ ਤੱਕ ਕੋਈ ਵੀ ਤੁਹਾਡਾ ਸਾਹਮਣਾ ਨਹੀਂ ਕਰ ਸਕਿਆ।
10ਤੁਹਾਡੇ ਵਿੱਚੋਂ ਇੱਕ ਮਨੁੱਖ ਇੱਕ ਹਜ਼ਾਰ ਨੂੰ ਭਜਾਵੇਗਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਲਈ ਲੜਦਾ ਹੈ, ਜਿਵੇਂ ਉਸਨੇ ਇੱਕਰਾਰ ਕੀਤਾ ਸੀ।
11ਇਸ ਲਈ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰਨ ਲਈ ਬਹੁਤ ਸਾਵਧਾਨ ਰਹੋ।