ਯੇਹੋਸ਼ੁਆ 23

ਤੁਸੀਂ ਇਨ੍ਹਾਂ ਕੌਮਾਂ ਨਾਲ ਨਾ ਜੁੜੋ ਜੋ ਤੁਹਾਡੇ ਵਿਚਕਾਰ ਰਹਿੰਦੀਆਂ ਹਨ, ਉਨ੍ਹਾਂ ਦੇ ਦੇਵਤਿਆਂ ਦੇ ਨਾਮ ਵੀ ਜੁਬਾਨ ਉੱਤੇ ਨਾ ਲਿਆਓ ਨਾ ਉਨ੍ਹਾਂ ਦੀ ਸਹੁੰ ਨਾ ਖਾਓ। ਤੁਸੀਂ ਉਹਨਾਂ ਦੀ ਉਪਾਸਨਾ ਨਾ ਕਰੋ ਨਾ ਉਹਨਾਂ ਅੱਗੇ ਮੱਥਾ ਟੇਕੋ।

Joshua 23:7 (UKJV) That all of you come not among these nations, these that remain among you; neither make mention of the name of their gods, nor cause to swear by them, neither serve them, nor bow yourselves unto them:

5ਯਾਹਵੇਹ, ਤੁਹਾਡਾ ਪਰਮੇਸ਼ਵਰ ਉਨ੍ਹਾਂ ਨੂੰ ਤੁਹਾਡੇ ਵਿੱਚੋਂ ਕੱਢ ਦੇਵੇਗਾ ਅਤੇ ਉਨ੍ਹਾਂ ਨੂੰ ਤੁਹਾਡੇ ਤੋਂ ਵੱਖ ਕਰ ਦੇਵੇਗਾ ਅਤੇ ਤੁਸੀਂ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਵੋਂਗੇ, ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਆਖਿਆ ਹੈ।

6ਮਜ਼ਬੂਤ ਬਣੋ ਅਤੇ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ, ਤੁਸੀਂ ਉਸ ਤੋਂ ਨਾ ਸੱਜੇ ਨਾ ਖੱਬੇ ਪਾਸੇ ਮੁੜਨਾ।

7ਤੁਸੀਂ ਇਨ੍ਹਾਂ ਕੌਮਾਂ ਨਾਲ ਨਾ ਜੁੜੋ ਜੋ ਤੁਹਾਡੇ ਵਿਚਕਾਰ ਰਹਿੰਦੀਆਂ ਹਨ, ਉਨ੍ਹਾਂ ਦੇ ਦੇਵਤਿਆਂ ਦੇ ਨਾਮ ਵੀ ਜੁਬਾਨ ਉੱਤੇ ਨਾ ਲਿਆਓ ਨਾ ਉਨ੍ਹਾਂ ਦੀ ਸਹੁੰ ਨਾ ਖਾਓ। ਤੁਸੀਂ ਉਹਨਾਂ ਦੀ ਉਪਾਸਨਾ ਨਾ ਕਰੋ ਨਾ ਉਹਨਾਂ ਅੱਗੇ ਮੱਥਾ ਟੇਕੋ।

8ਪਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਉਸੇ ਤਰ੍ਹਾਂ ਫੜੀ ਰੱਖੋ, ਜਿਵੇਂ ਹੁਣ ਤੱਕ ਹੈ।

9“ਯਾਹਵੇਹ ਨੇ ਤੁਹਾਡੇ ਅੱਗੇ ਮਹਾਨ ਅਤੇ ਸ਼ਕਤੀਸ਼ਾਲੀ ਕੌਮਾਂ ਨੂੰ ਬਾਹਰ ਕੱਢ ਦਿੱਤਾ ਹੈ, ਪਰ ਅੱਜ ਤੱਕ ਕੋਈ ਵੀ ਤੁਹਾਡਾ ਸਾਹਮਣਾ ਨਹੀਂ ਕਰ ਸਕਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.