9ਜਦੋਂ ਮੋਆਬ ਦੇ ਰਾਜੇ ਸਿੱਪੋਰ ਦੇ ਪੁੱਤਰ ਬਾਲਾਕ ਨੇ ਇਸਰਾਏਲ ਨਾਲ ਲੜਨ ਲਈ ਤਿਆਰ ਕੀਤਾ, ਤਾਂ ਉਸਨੇ ਬਓਰ ਦੇ ਪੁੱਤਰ ਬਿਲਆਮ ਨੂੰ ਤੁਹਾਡੇ ਉੱਤੇ ਸਰਾਪ ਦੇਣ ਲਈ ਭੇਜਿਆ।
10ਪਰ ਮੈਂ ਬਿਲਆਮ ਦੀ ਗੱਲ ਨਾ ਸੁਣੀ, ਇਸ ਲਈ ਉਸ ਨੇ ਤੁਹਾਨੂੰ ਬਾਰ-ਬਾਰ ਅਸੀਸ ਦਿੱਤੀ ਅਤੇ ਮੈਂ ਤੁਹਾਨੂੰ ਉਸ ਦੇ ਹੱਥੋਂ ਛੁਡਾ ਲਿਆ।
11“ ‘ਤੁਸੀਂ ਯਰਦਨ ਨਦੀ ਪਾਰ ਕਰਕੇ ਯਰੀਹੋ ਪਹੁੰਚੇ ਅਤੇ ਯਰੀਹੋ ਦੇ ਸਰਦਾਰ ਤੁਹਾਡੇ ਨਾਲ ਲੜੇ। ਇਨ੍ਹਾਂ ਤੋਂ ਇਲਾਵਾ ਅਮੋਰੀ, ਪਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸ਼ੀ, ਹਿੱਵੀਆਂ ਅਤੇ ਯਬੂਸੀ ਵੀ ਤੇਰੇ ਨਾਲ ਲੜੇ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ।
12ਤਦ ਮੈਂ ਤੁਹਾਡੇ ਅੱਗੇ ਉਹਨਾਂ ਉੱਤੇ ਡਰ ਨੂੰ ਭੇਜਿਆ ਅਤੇ ਉਸ ਨੇ ਅਮੋਰੀਆਂ ਦੇ ਦੋਹਾਂ ਰਾਜਿਆਂ ਨੂੰ ਤੁਹਾਡੇ ਅੱਗੋਂ ਕੱਢ ਦਿੱਤਾ, ਨਾ ਤੁਹਾਡੀ ਤਲਵਾਰ, ਨਾ ਤੁਹਾਡੇ ਧਣੁੱਖ ਨਾਲ ਇਹ ਹੋਇਆ।
13ਇਸ ਲਈ ਮੈਂ ਤੁਹਾਨੂੰ ਅਜਿਹੀ ਧਰਤੀ ਦਿੱਤੀ ਜਿਸ ਉੱਤੇ ਤੁਸੀਂ ਮਿਹਨਤ ਨਹੀਂ ਕੀਤੀ ਅਤੇ ਸ਼ਹਿਰ ਨਹੀਂ ਬਣਾਏ ਅਤੇ ਤੁਸੀਂ ਉਨ੍ਹਾਂ ਵਿੱਚ ਰਹਿੰਦੇ ਹੋ ਅਤੇ ਅੰਗੂਰੀ ਬਾਗਾਂ ਅਤੇ ਜ਼ੈਤੂਨ ਦੇ ਬਾਗਾਂ ਤੋਂ ਖਾਂਦੇ ਹੋ ਜੋ ਤੁਸੀਂ ਨਹੀਂ ਬੀਜੇ।’