ਯੇਹੋਸ਼ੁਆ 3

ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ।

Joshua 3:15 (UKJV) And as they that bare the ark were come unto Jordan, and the feet of the priests that bare the ark were dipped in the brim of the water, (for Jordan overflows all his banks all the time of harvest,)

13ਅਤੇ ਜਿਵੇਂ ਹੀ ਜਾਜਕ ਜੋ ਯਾਹਵੇਹ ਦੇ ਸੰਦੂਕ ਨੂੰ ਚੁੱਕਦੇ ਹਨ ਅਤੇ ਯਰਦਨ ਵਿੱਚ ਪੈਰ ਰੱਖਣਗੇ, ਉਸ ਦਾ ਪਾਣੀ ਹੇਠਾਂ ਵੱਲ ਵਗਦਾ ਹੈ, ਵੱਖਰਾ ਹੋ ਜਾਵੇਗਾ ਅਤੇ ਇੱਕ ਢੇਰ ਵਿੱਚ ਖੜ੍ਹਾ ਹੋ ਜਾਵੇਗਾ।”

14ਇਸ ਲਈ ਜਦੋਂ ਲੋਕਾਂ ਨੇ ਯਰਦਨ ਪਾਰ ਕਰਨ ਲਈ ਡੇਰਿਆਂ ਨੂੰ ਛੱਡਿਆ, ਤਾਂ ਜਾਜਕ ਨੇਮ ਦੇ ਸੰਦੂਕ ਨੂੰ ਚੁੱਕ ਕੇ ਉਨ੍ਹਾਂ ਦੇ ਅੱਗੇ-ਅੱਗੇ ਚਲਦੇ ਸਨ।

15ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ।

16ਉੱਪਰੋਂ ਪਾਣੀ ਵਗਣਾ ਬੰਦ ਹੋ ਗਿਆ ਅਤੇ ਇਹ ਜ਼ਰਥਾਨ ਦੇ ਆਸ-ਪਾਸ ਦੇ ਆਦਮ ਨਾਮਕ ਕਸਬੇ ਵਿੱਚ, ਇੱਕ ਬਹੁਤ ਦੂਰ ਇੱਕ ਢੇਰ ਵਿੱਚ ਢੇਰ ਹੋ ਗਿਆ, ਜਦੋਂ ਕਿ ਅਰਾਬਾਹ ਸਾਗਰ (ਅਰਥਾਤ, ਲਾਲ ਸਾਗਰ) ਵੱਲ ਵਹਿੰਦਾ ਪਾਣੀ ਪੂਰੀ ਤਰ੍ਹਾਂ ਕੱਟਿਆ ਗਿਆ ਸੀ ਤਾਂ ਇਸ ਲਈ ਲੋਕ ਯਰੀਹੋ ਦੇ ਸਾਹਮਣੇ ਪਾਰ ਲੰਘ ਗਏ।

17ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਰੁਕ ਗਏ ਅਤੇ ਸੁੱਕੀ ਜ਼ਮੀਨ ਉੱਤੇ ਖੜ੍ਹੇ ਹੋ ਗਏ, ਜਦੋਂ ਕਿ ਸਾਰਾ ਇਸਰਾਏਲ ਉਦੋਂ ਤੱਕ ਲੰਘਦਾ ਰਿਹਾ ਜਦੋਂ ਤੱਕ ਸਾਰੀ ਕੌਮ ਸੁੱਕੀ ਜ਼ਮੀਨ ਉੱਤੇ ਪਾਰ ਨਹੀਂ ਕਰ ਲੈਂਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.