15ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ।
16ਉੱਪਰੋਂ ਪਾਣੀ ਵਗਣਾ ਬੰਦ ਹੋ ਗਿਆ ਅਤੇ ਇਹ ਜ਼ਰਥਾਨ ਦੇ ਆਸ-ਪਾਸ ਦੇ ਆਦਮ ਨਾਮਕ ਕਸਬੇ ਵਿੱਚ, ਇੱਕ ਬਹੁਤ ਦੂਰ ਇੱਕ ਢੇਰ ਵਿੱਚ ਢੇਰ ਹੋ ਗਿਆ, ਜਦੋਂ ਕਿ ਅਰਾਬਾਹ ਸਾਗਰ (ਅਰਥਾਤ, ਲਾਲ ਸਾਗਰ) ਵੱਲ ਵਹਿੰਦਾ ਪਾਣੀ ਪੂਰੀ ਤਰ੍ਹਾਂ ਕੱਟਿਆ ਗਿਆ ਸੀ ਤਾਂ ਇਸ ਲਈ ਲੋਕ ਯਰੀਹੋ ਦੇ ਸਾਹਮਣੇ ਪਾਰ ਲੰਘ ਗਏ।
17ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਰੁਕ ਗਏ ਅਤੇ ਸੁੱਕੀ ਜ਼ਮੀਨ ਉੱਤੇ ਖੜ੍ਹੇ ਹੋ ਗਏ, ਜਦੋਂ ਕਿ ਸਾਰਾ ਇਸਰਾਏਲ ਉਦੋਂ ਤੱਕ ਲੰਘਦਾ ਰਿਹਾ ਜਦੋਂ ਤੱਕ ਸਾਰੀ ਕੌਮ ਸੁੱਕੀ ਜ਼ਮੀਨ ਉੱਤੇ ਪਾਰ ਨਹੀਂ ਕਰ ਲੈਂਦੀ।