2ਤਿੰਨ ਦਿਨਾਂ ਬਾਅਦ ਅਧਿਕਾਰੀ ਡੇਰੇ ਦੇ ਵਿਚਕਾਰ ਦੀ ਲੰਘੇ,
3ਅਤੇ ਉਹਨਾਂ ਨੇ ਲੋਕਾਂ ਨੂੰ ਇਹ ਹੁਕਮ ਦਿੱਤਾ, “ਜਦੋਂ ਤੁਸੀਂ ਲੇਵੀ ਜਾਜਕਾਂ ਨੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਹੋਏ ਦੇਖੋ, ਤਾਂ ਤੁਸੀਂ ਆਪਣੇ ਸਥਾਨ ਤੋਂ ਉੱਠ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲਿਓ।
4ਫ਼ੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਰਾਹ ਜਾਣਾ ਹੈ ਕਿਉਂਕਿ ਤੁਸੀਂ ਪਹਿਲਾਂ ਕਦੇ ਇਸ ਰਸਤੇ ਨਹੀਂ ਗਏ, ਪਰ ਆਪਣੇ ਅਤੇ ਨੇਮ ਦੇ ਸੰਦੂਕ ਦੇ ਵਿਚਕਾਰ ਲਗਭਗ ਦੋ ਹਜ਼ਾਰ ਹੱਥ ਦੀ ਦੂਰੀ ਰੱਖੋ ਅਤੇ ਇਸ ਦੇ ਨੇੜੇ ਨਾ ਜਾਣਾ।”
5ਯੇਹੋਸ਼ੁਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂਕਿ ਕੱਲ੍ਹ ਯਾਹਵੇਹ ਤੁਹਾਡੇ ਵਿਚਕਾਰ ਅਦਭੁਤ ਕੰਮ ਕਰੇਗਾ।”
6ਯੇਹੋਸ਼ੁਆ ਨੇ ਜਾਜਕਾਂ ਨੂੰ ਕਿਹਾ, “ਨੇਮ ਦੇ ਸੰਦੂਕ ਨੂੰ ਚੁੱਕੋ ਅਤੇ ਲੋਕਾਂ ਦੇ ਅੱਗੇ-ਅੱਗੇ ਚੱਲੋ।” ਇਸ ਲਈ ਉਹ ਇਸਨੂੰ ਚੁੱਕ ਕੇ ਉਨ੍ਹਾਂ ਦੇ ਅੱਗੇ ਚੱਲ ਪਏ।