ਯੇਹੋਸ਼ੁਆ 3

ਤਿੰਨ ਦਿਨਾਂ ਬਾਅਦ ਅਧਿਕਾਰੀ ਡੇਰੇ ਦੇ ਵਿਚਕਾਰ ਦੀ ਲੰਘੇ,

Joshua 3:2 (UKJV) And it came to pass after three days, that the officers went through the host;

1ਸਵੇਰੇ-ਸਵੇਰੇ ਯੇਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਸ਼ਿੱਟੀਮ ਤੋਂ ਕੂਚ ਕਰ ਕੇ ਯਰਦਨ ਨਦੀ ਨੂੰ ਗਏ, ਜਿੱਥੇ ਉਨ੍ਹਾਂ ਨੇ ਪਾਰ ਲੰਘਣ ਤੋਂ ਪਹਿਲਾਂ ਡੇਰਾ ਲਾਇਆ।

2ਤਿੰਨ ਦਿਨਾਂ ਬਾਅਦ ਅਧਿਕਾਰੀ ਡੇਰੇ ਦੇ ਵਿਚਕਾਰ ਦੀ ਲੰਘੇ,

3ਅਤੇ ਉਹਨਾਂ ਨੇ ਲੋਕਾਂ ਨੂੰ ਇਹ ਹੁਕਮ ਦਿੱਤਾ, “ਜਦੋਂ ਤੁਸੀਂ ਲੇਵੀ ਜਾਜਕਾਂ ਨੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਹੋਏ ਦੇਖੋ, ਤਾਂ ਤੁਸੀਂ ਆਪਣੇ ਸਥਾਨ ਤੋਂ ਉੱਠ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲਿਓ।

4ਫ਼ੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਰਾਹ ਜਾਣਾ ਹੈ ਕਿਉਂਕਿ ਤੁਸੀਂ ਪਹਿਲਾਂ ਕਦੇ ਇਸ ਰਸਤੇ ਨਹੀਂ ਗਏ, ਪਰ ਆਪਣੇ ਅਤੇ ਨੇਮ ਦੇ ਸੰਦੂਕ ਦੇ ਵਿਚਕਾਰ ਲਗਭਗ ਦੋ ਹਜ਼ਾਰ ਹੱਥ ਦੀ ਦੂਰੀ ਰੱਖੋ ਅਤੇ ਇਸ ਦੇ ਨੇੜੇ ਨਾ ਜਾਣਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.