5ਯੇਹੋਸ਼ੁਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂਕਿ ਕੱਲ੍ਹ ਯਾਹਵੇਹ ਤੁਹਾਡੇ ਵਿਚਕਾਰ ਅਦਭੁਤ ਕੰਮ ਕਰੇਗਾ।”
6ਯੇਹੋਸ਼ੁਆ ਨੇ ਜਾਜਕਾਂ ਨੂੰ ਕਿਹਾ, “ਨੇਮ ਦੇ ਸੰਦੂਕ ਨੂੰ ਚੁੱਕੋ ਅਤੇ ਲੋਕਾਂ ਦੇ ਅੱਗੇ-ਅੱਗੇ ਚੱਲੋ।” ਇਸ ਲਈ ਉਹ ਇਸਨੂੰ ਚੁੱਕ ਕੇ ਉਨ੍ਹਾਂ ਦੇ ਅੱਗੇ ਚੱਲ ਪਏ।
7ਅਤੇ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਅੱਜ ਦੇ ਦਿਨ ਮੈਂ ਸਾਰੇ ਇਸਰਾਏਲ ਦੀਆਂ ਨਜ਼ਰਾਂ ਵਿੱਚ ਤੈਨੂੰ ਉੱਚਾ ਕਰਨਾ ਸ਼ੁਰੂ ਕਰਾਂਗਾ, ਤਾਂ ਜੋ ਉਹ ਜਾਣ ਸਕਣ ਕਿ ਜਿਵੇਂ ਮੈਂ ਮੋਸ਼ੇਹ ਦੇ ਨਾਲ ਸੀ ਮੈਂ ਤੇਰੇ ਨਾਲ ਹਾਂ।
8ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕਾਂ ਨੂੰ ਆਖੋ, ‘ਜਦੋਂ ਤੁਸੀਂ ਯਰਦਨ ਦੇ ਪਾਣੀਆਂ ਦੇ ਕਿਨਾਰੇ ਪਹੁੰਚੋ, ਤਾਂ ਜਾ ਕੇ ਨਦੀ ਵਿੱਚ ਖੜ੍ਹੇ ਹੋ ਜਾਣਾ।’ ”
9ਯੇਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, “ਇੱਥੇ ਆਉ ਅਤੇ ਆਪਣੇ ਯਾਹਵੇਹ ਪਰਮੇਸ਼ਵਰ ਦੇ ਬਚਨਾਂ ਨੂੰ ਸੁਣੋ।