4ਇਸ ਲਈ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਆਦਮੀਆਂ ਨੂੰ ਇਕੱਠਾ ਕੀਤਾ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਦੇ ਹਰੇਕ ਗੋਤ ਵਿੱਚੋਂ ਇੱਕ-ਇੱਕ ਨੂੰ ਚੁਣਿਆ ਸੀ,
5ਅਤੇ ਯੇਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ, “ਯਰਦਨ ਦੇ ਵਿਚਕਾਰ ਆਪਣੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਲੰਘ ਜਾਓ ਅਤੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਮੋਢੇ ਉੱਤੇ ਇੱਕ ਪੱਥਰ ਚੁੱਕ ਲਵੇ,
6ਇਹ ਤੁਹਾਡੇ ਵਿਚਕਾਰ ਇੱਕ ਨਿਸ਼ਾਨੀ ਹੋਵੇ। ਭਵਿੱਖ ਵਿੱਚ, ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’
7ਤਾਂ ਉਨ੍ਹਾਂ ਨੂੰ ਦੱਸੋ ਕਿ ਯਰਦਨ ਦਾ ਪਾਣੀ ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਵੱਖੋ-ਵੱਖ ਹੋ ਗਿਆ ਸੀ। ਜਦੋਂ ਲੋਕ ਯਰਦਨ ਦੇ ਪਾਰ ਗਏ, ਤਾਂ ਯਰਦਨ ਦਾ ਪਾਣੀ ਵੱਖੋ-ਵੱਖ ਹੋ ਗਿਆ ਅਤੇ ਇਹ ਪੱਥਰ ਇਸਰਾਏਲ ਦੇ ਲੋਕਾਂ ਲਈ ਸਦਾ ਲਈ ਇੱਕ ਯਾਦਗਾਰ ਬਣਨਗੇ।”
8ਇਸ ਲਈ ਇਸਰਾਏਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯੇਹੋਸ਼ੁਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਉਨ੍ਹਾਂ ਨੇ ਯਰਦਨ ਦੇ ਵਿਚਕਾਰੋਂ ਬਾਰਾਂ ਪੱਥਰ ਲਏ, ਜਿਵੇਂ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ ਅਤੇ ਉਹ ਉਨ੍ਹਾਂ ਨੂੰ ਆਪਣੇ ਨਾਲ ਡੇਰੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਪੱਥਰਾਂ ਨੂੰ ਹੇਠਾਂ ਰੱਖਿਆ।