ਯੇਹੋਸ਼ੁਆ 4

ਅਤੇ ਯੇਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ, “ਯਰਦਨ ਦੇ ਵਿਚਕਾਰ ਆਪਣੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਲੰਘ ਜਾਓ ਅਤੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਮੋਢੇ ਉੱਤੇ ਇੱਕ ਪੱਥਰ ਚੁੱਕ ਲਵੇ,

Joshua 4:5 (UKJV) And Joshua said unto them, Pass over before the ark of the LORD your God into the midst of Jordan, and take you up every man of you a stone upon his shoulder, according unto the number of the tribes of the children of Israel:

3ਅਤੇ ਉਨ੍ਹਾਂ ਨੂੰ ਕਹੋ ਕਿ ਉਹ ਯਰਦਨ ਦੇ ਵਿਚਕਾਰੋਂ ਸੱਜੇ ਪਾਸੇ ਤੋਂ ਜਿੱਥੇ ਜਾਜਕ ਖੜ੍ਹੇ ਹਨ, ਬਾਰਾਂ ਪੱਥਰ ਚੁੱਕ ਕੇ ਆਪਣੇ ਨਾਲ ਲੈ ਜਾਣ ਅਤੇ ਉਨ੍ਹਾਂ ਨੂੰ ਉਸ ਥਾਂ ਉੱਤੇ ਰੱਖ ਦੇਣ ਜਿੱਥੇ ਤੁਸੀਂ ਅੱਜ ਰਾਤ ਠਹਿਰਨਾ ਹੈ।”

4ਇਸ ਲਈ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਆਦਮੀਆਂ ਨੂੰ ਇਕੱਠਾ ਕੀਤਾ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਦੇ ਹਰੇਕ ਗੋਤ ਵਿੱਚੋਂ ਇੱਕ-ਇੱਕ ਨੂੰ ਚੁਣਿਆ ਸੀ,

5ਅਤੇ ਯੇਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ, “ਯਰਦਨ ਦੇ ਵਿਚਕਾਰ ਆਪਣੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਲੰਘ ਜਾਓ ਅਤੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਮੋਢੇ ਉੱਤੇ ਇੱਕ ਪੱਥਰ ਚੁੱਕ ਲਵੇ,

6ਇਹ ਤੁਹਾਡੇ ਵਿਚਕਾਰ ਇੱਕ ਨਿਸ਼ਾਨੀ ਹੋਵੇ। ਭਵਿੱਖ ਵਿੱਚ, ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’

7ਤਾਂ ਉਨ੍ਹਾਂ ਨੂੰ ਦੱਸੋ ਕਿ ਯਰਦਨ ਦਾ ਪਾਣੀ ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਵੱਖੋ-ਵੱਖ ਹੋ ਗਿਆ ਸੀ। ਜਦੋਂ ਲੋਕ ਯਰਦਨ ਦੇ ਪਾਰ ਗਏ, ਤਾਂ ਯਰਦਨ ਦਾ ਪਾਣੀ ਵੱਖੋ-ਵੱਖ ਹੋ ਗਿਆ ਅਤੇ ਇਹ ਪੱਥਰ ਇਸਰਾਏਲ ਦੇ ਲੋਕਾਂ ਲਈ ਸਦਾ ਲਈ ਇੱਕ ਯਾਦਗਾਰ ਬਣਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.