1ਜਦੋਂ ਸਾਰੀ ਕੌਮ ਯਰਦਨ ਪਾਰ ਕਰ ਚੁੱਕੀ ਸੀ, ਤਾਂ ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ,
2“ਲੋਕਾਂ ਵਿੱਚੋਂ ਬਾਰਾਂ ਆਦਮੀਆਂ ਅਤੇ ਹਰੇਕ ਗੋਤ ਵਿੱਚੋਂ ਇੱਕ ਨੂੰ ਚੁਣੋ,
3ਅਤੇ ਉਨ੍ਹਾਂ ਨੂੰ ਕਹੋ ਕਿ ਉਹ ਯਰਦਨ ਦੇ ਵਿਚਕਾਰੋਂ ਸੱਜੇ ਪਾਸੇ ਤੋਂ ਜਿੱਥੇ ਜਾਜਕ ਖੜ੍ਹੇ ਹਨ, ਬਾਰਾਂ ਪੱਥਰ ਚੁੱਕ ਕੇ ਆਪਣੇ ਨਾਲ ਲੈ ਜਾਣ ਅਤੇ ਉਨ੍ਹਾਂ ਨੂੰ ਉਸ ਥਾਂ ਉੱਤੇ ਰੱਖ ਦੇਣ ਜਿੱਥੇ ਤੁਸੀਂ ਅੱਜ ਰਾਤ ਠਹਿਰਨਾ ਹੈ।”
4ਇਸ ਲਈ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਆਦਮੀਆਂ ਨੂੰ ਇਕੱਠਾ ਕੀਤਾ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਦੇ ਹਰੇਕ ਗੋਤ ਵਿੱਚੋਂ ਇੱਕ-ਇੱਕ ਨੂੰ ਚੁਣਿਆ ਸੀ,
5ਅਤੇ ਯੇਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ, “ਯਰਦਨ ਦੇ ਵਿਚਕਾਰ ਆਪਣੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਲੰਘ ਜਾਓ ਅਤੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਮੋਢੇ ਉੱਤੇ ਇੱਕ ਪੱਥਰ ਚੁੱਕ ਲਵੇ,