ਯੇਹੋਸ਼ੁਆ 5

ਜਦ ਉਹਨਾਂ ਨੇ ਉਸ ਦੇਸ਼ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਹੀ ਮੰਨਾ ਬੰਦ ਹੋ ਗਿਆ ਅਤੇ ਫਿਰ ਇਸਰਾਏਲੀਆਂ ਨੇ ਕਦੇ ਮੰਨਾ ਨਾ ਖਾਧਾ, ਪਰ ਉਹਨਾਂ ਨੇ ਉਸ ਸਾਲ ਕਨਾਨ ਦੇਸ਼ ਦੀ ਪੈਦਾਵਾਰ ਤੋਂ ਖਾਧਾ ਸੀ।

Joshua 5:12 (UKJV) And the manna ceased on the next day after they had eaten of the old corn of the land; neither had the children of Israel manna any more; but they did eat of the fruit of the land of Canaan that year.

10ਮਹੀਨੇ ਦੇ ਚੌਦ੍ਹਵੇਂ ਦਿਨ ਦੀ ਸ਼ਾਮ ਨੂੰ, ਜਦੋਂ ਯਰੀਹੋ ਦੇ ਮੈਦਾਨ ਗਿਲਗਾਲ ਵਿੱਚ ਡੇਰੇ ਲਾਏ, ਇਸਰਾਏਲੀਆਂ ਨੇ ਪਸਾਹ ਦਾ ਤਿਉਹਾਰ ਮਨਾਇਆ।

11ਪਸਾਹ ਦੇ ਅਗਲੇ ਦਿਨ ਹੀ ਉਨ੍ਹਾਂ ਨੇ ਜ਼ਮੀਨ ਦੀ ਕੁਝ ਉਪਜ ਤੋਂ ਪਤੀਰੀ ਰੋਟੀ ਅਤੇ ਭੁੰਨਿਆ ਅਨਾਜ ਖਾਧਾ।

12ਜਦ ਉਹਨਾਂ ਨੇ ਉਸ ਦੇਸ਼ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਹੀ ਮੰਨਾ ਬੰਦ ਹੋ ਗਿਆ ਅਤੇ ਫਿਰ ਇਸਰਾਏਲੀਆਂ ਨੇ ਕਦੇ ਮੰਨਾ ਨਾ ਖਾਧਾ, ਪਰ ਉਹਨਾਂ ਨੇ ਉਸ ਸਾਲ ਕਨਾਨ ਦੇਸ਼ ਦੀ ਪੈਦਾਵਾਰ ਤੋਂ ਖਾਧਾ ਸੀ।

13ਹੁਣ ਜਦੋਂ ਯੇਹੋਸ਼ੁਆ ਯਰੀਹੋ ਦੇ ਨੇੜੇ ਸੀ, ਉਸਨੇ ਉੱਪਰ ਤੱਕਿਆ ਅਤੇ ਇੱਕ ਆਦਮੀ ਨੂੰ ਆਪਣੇ ਹੱਥ ਵਿੱਚ ਖਿੱਚੀ ਹੋਈ ਤਲਵਾਰ ਨਾਲ ਉਸਦੇ ਸਾਹਮਣੇ ਖਲੋਤਾ ਵੇਖਿਆ ਤਾਂ ਯੇਹੋਸ਼ੁਆ ਉਸ ਕੋਲ ਗਿਆ ਅਤੇ ਪੁੱਛਿਆ, “ਤੁਸੀਂ ਸਾਡੇ ਵੱਲ ਹੋ ਜਾਂ ਸਾਡੇ ਦੁਸ਼ਮਣਾਂ ਵੱਲ?”

14ਉਸਨੇ ਜਵਾਬ ਦਿੱਤਾ, “ਕਿਸੇ ਵਲੋਂ ਨਹੀਂ, ਪਰ ਮੈਂ ਹੁਣ ਯਾਹਵੇਹ ਦੇ ਸੈਨਾਪਤੀ ਵਜੋਂ ਆਇਆ ਹਾਂ।” ਤਦ ਯੇਹੋਸ਼ੁਆ ਨੇ ਆਦਰ ਨਾਲ ਧਰਤੀ ਤੱਕ ਝੁਕ ਕੇ ਉਸਨੂੰ ਪੁੱਛਿਆ, “ਮੇਰੇ ਯਾਹਵੇਹ ਦਾ ਆਪਣੇ ਸੇਵਕ ਲਈ ਕੀ ਸੰਦੇਸ਼ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.