9ਹਥਿਆਰਬੰਦ ਪਹਿਰੇਦਾਰ ਤੁਰ੍ਹੀਆਂ ਵਜਾਉਣ ਵਾਲੇ ਜਾਜਕਾਂ ਤੋਂ ਅੱਗੇ ਚੱਲੇ ਗਏ ਅਤੇ ਪਿੱਛਲੇ ਪਹਿਰੇਦਾਰ ਸੰਦੂਕ ਦੇ ਮਗਰ-ਮਗਰ ਤੁਰੇ ਆਉਂਦੇ ਸਨ, ਇਸ ਸਾਰੇ ਸਮੇਂ ਦੌਰਾਨ ਤੁਰ੍ਹੀਆਂ ਵੱਜ ਰਹੀਆਂ ਸਨ।
10ਪਰ ਯੇਹੋਸ਼ੁਆ ਨੇ ਸੈਨਾ ਨੂੰ ਹੁਕਮ ਦਿੱਤਾ ਸੀ, “ਜੈਕਾਰਾ ਨਾ ਗਜਾਉਣਾ, ਆਪਣੀਆਂ ਆਵਾਜ਼ਾਂ ਨੂੰ ਉੱਚਾ ਨਾ ਕਰੋ, ਇੱਕ ਸ਼ਬਦ ਨਾ ਬੋਲੋ ਜਦੋਂ ਤੱਕ ਮੈਂ ਤੁਹਾਨੂੰ ਜੈਕਾਰਾ ਗਜਾਉਣ ਲਈ ਨਾ ਆਖਾਂ, ਤਦ ਤੁਸੀਂ ਜੈਕਾਰਾ ਗਜਾਇਓ!”
11ਇਸ ਲਈ ਉਸਨੇ ਯਾਹਵੇਹ ਦੇ ਸੰਦੂਕ ਨੂੰ ਇੱਕ ਵਾਰ ਸ਼ਹਿਰ ਦੇ ਦੁਆਲੇ ਘੁੰਮਾਇਆ, ਤਾਂ ਫਿਰ ਉਹ ਡੇਰੇ ਵਿੱਚ ਵਾਪਸ ਆ ਗਏ ਅਤੇ ਰਾਤ ਰਹੇ।
12ਯੇਹੋਸ਼ੁਆ ਅਗਲੀ ਸਵੇਰੇ ਉੱਠਿਆ ਅਤੇ ਜਾਜਕਾਂ ਨੇ ਯਾਹਵੇਹ ਦੇ ਸੰਦੂਕ ਨੂੰ ਚੁੱਕ ਲਿਆ।
13ਸੱਤ ਜਾਜਕ ਸੱਤ ਤੁਰ੍ਹੀਆਂ ਲੈ ਕੇ ਅੱਗੇ ਵਧੇ, ਯਾਹਵੇਹ ਦੇ ਸੰਦੂਕ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਤੁਰ੍ਹੀਆਂ ਵਜਾਉਂਦੇ ਸਨ। ਹਥਿਆਰਬੰਦ ਆਦਮੀ ਉਨ੍ਹਾਂ ਤੋਂ ਅੱਗੇ ਚਲੇ ਗਏ ਅਤੇ ਪਿੱਛਲੇ ਪਹਿਰੇਦਾਰ ਯਾਹਵੇਹ ਦੇ ਸੰਦੂਕ ਦੇ ਮਗਰ-ਮਗਰ ਤੁਰੇ ਜਾਂਦੇ ਸਨ, ਉਹ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ।