ਯੇਹੋਸ਼ੁਆ 6

ਹਥਿਆਰਬੰਦ ਪਹਿਰੇਦਾਰ ਤੁਰ੍ਹੀਆਂ ਵਜਾਉਣ ਵਾਲੇ ਜਾਜਕਾਂ ਤੋਂ ਅੱਗੇ ਚੱਲੇ ਗਏ ਅਤੇ ਪਿੱਛਲੇ ਪਹਿਰੇਦਾਰ ਸੰਦੂਕ ਦੇ ਮਗਰ-ਮਗਰ ਤੁਰੇ ਆਉਂਦੇ ਸਨ, ਇਸ ਸਾਰੇ ਸਮੇਂ ਦੌਰਾਨ ਤੁਰ੍ਹੀਆਂ ਵੱਜ ਰਹੀਆਂ ਸਨ।

Joshua 6:9 (UKJV) And the armed men went before the priests that blew with the trumpets, and the rear guard came after the ark, the priests going on, and blowing with the trumpets.

7ਅਤੇ ਉਸਨੇ ਸੈਨਾਂ ਨੂੰ ਹੁਕਮ ਦਿੱਤਾ, “ਅੱਗੇ ਵਧੋ! ਸ਼ਹਿਰ ਦੇ ਦੁਆਲੇ ਚੱਕਰ ਲਗਾਓ, ਹਥਿਆਰਬੰਦ ਯਾਹਵੇਹ ਦੇ ਸੰਦੂਕ ਦੇ ਅੱਗੇ ਜਾਣ।”

8ਜਦੋਂ ਯੇਹੋਸ਼ੁਆ ਨੇ ਲੋਕਾਂ ਨਾਲ ਗੱਲ ਕੀਤੀ, ਤਾਂ ਸੱਤ ਜਾਜਕ ਆਪਣੀਆਂ ਤੁਰ੍ਹੀਆਂ ਵਜਾਉਂਦੇ ਹੋਏ, ਸੱਤ ਤੁਰ੍ਹੀਆਂ ਲੈ ਕੇ ਯਾਹਵੇਹ ਦੇ ਅੱਗੇ ਤੁਰ ਪਏ ਅਤੇ ਯਾਹਵੇਹ ਦੇ ਨੇਮ ਦਾ ਸੰਦੂਕ ਉਨ੍ਹਾਂ ਦੇ ਮਗਰ ਆਉਂਦਾ ਸੀ।

9ਹਥਿਆਰਬੰਦ ਪਹਿਰੇਦਾਰ ਤੁਰ੍ਹੀਆਂ ਵਜਾਉਣ ਵਾਲੇ ਜਾਜਕਾਂ ਤੋਂ ਅੱਗੇ ਚੱਲੇ ਗਏ ਅਤੇ ਪਿੱਛਲੇ ਪਹਿਰੇਦਾਰ ਸੰਦੂਕ ਦੇ ਮਗਰ-ਮਗਰ ਤੁਰੇ ਆਉਂਦੇ ਸਨ, ਇਸ ਸਾਰੇ ਸਮੇਂ ਦੌਰਾਨ ਤੁਰ੍ਹੀਆਂ ਵੱਜ ਰਹੀਆਂ ਸਨ।

10ਪਰ ਯੇਹੋਸ਼ੁਆ ਨੇ ਸੈਨਾ ਨੂੰ ਹੁਕਮ ਦਿੱਤਾ ਸੀ, “ਜੈਕਾਰਾ ਨਾ ਗਜਾਉਣਾ, ਆਪਣੀਆਂ ਆਵਾਜ਼ਾਂ ਨੂੰ ਉੱਚਾ ਨਾ ਕਰੋ, ਇੱਕ ਸ਼ਬਦ ਨਾ ਬੋਲੋ ਜਦੋਂ ਤੱਕ ਮੈਂ ਤੁਹਾਨੂੰ ਜੈਕਾਰਾ ਗਜਾਉਣ ਲਈ ਨਾ ਆਖਾਂ, ਤਦ ਤੁਸੀਂ ਜੈਕਾਰਾ ਗਜਾਇਓ!”

11ਇਸ ਲਈ ਉਸਨੇ ਯਾਹਵੇਹ ਦੇ ਸੰਦੂਕ ਨੂੰ ਇੱਕ ਵਾਰ ਸ਼ਹਿਰ ਦੇ ਦੁਆਲੇ ਘੁੰਮਾਇਆ, ਤਾਂ ਫਿਰ ਉਹ ਡੇਰੇ ਵਿੱਚ ਵਾਪਸ ਆ ਗਏ ਅਤੇ ਰਾਤ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.