5ਜਦੋਂ ਉਹਨਾਂ ਦੇ ਦੇਰ ਤੱਕ ਤੁਰ੍ਹੀਆਂ ਵਜਾਉਂਣ ਦੀ ਆਵਾਜ਼ ਤੁਸੀਂ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈਕਾਰੇ ਲਗਾਉਣ, ਤਦ ਸ਼ਹਿਰਪਨਾਹ ਢਹਿ ਜਾਵੇਗੀ ਅਤੇ ਸਾਰੇ ਲੋਕ ਸਿੱਧੇ ਅੰਦਰ ਪ੍ਰਵੇਸ਼ ਕਰ ਪਾਉਣਗੇ।”
6ਇਸ ਲਈ ਨੂਨ ਦੇ ਪੁੱਤਰ ਯੇਹੋਸ਼ੁਆ ਨੇ ਜਾਜਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ, “ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕੋ ਅਤੇ ਸੱਤ ਜਾਜਕਾਂ ਨੂੰ ਇਸ ਦੇ ਅੱਗੇ ਤੁਰ੍ਹੀਆਂ ਵਜਾਉਣ ਲਈ ਕਹੋ।”
7ਅਤੇ ਉਸਨੇ ਸੈਨਾਂ ਨੂੰ ਹੁਕਮ ਦਿੱਤਾ, “ਅੱਗੇ ਵਧੋ! ਸ਼ਹਿਰ ਦੇ ਦੁਆਲੇ ਚੱਕਰ ਲਗਾਓ, ਹਥਿਆਰਬੰਦ ਯਾਹਵੇਹ ਦੇ ਸੰਦੂਕ ਦੇ ਅੱਗੇ ਜਾਣ।”
8ਜਦੋਂ ਯੇਹੋਸ਼ੁਆ ਨੇ ਲੋਕਾਂ ਨਾਲ ਗੱਲ ਕੀਤੀ, ਤਾਂ ਸੱਤ ਜਾਜਕ ਆਪਣੀਆਂ ਤੁਰ੍ਹੀਆਂ ਵਜਾਉਂਦੇ ਹੋਏ, ਸੱਤ ਤੁਰ੍ਹੀਆਂ ਲੈ ਕੇ ਯਾਹਵੇਹ ਦੇ ਅੱਗੇ ਤੁਰ ਪਏ ਅਤੇ ਯਾਹਵੇਹ ਦੇ ਨੇਮ ਦਾ ਸੰਦੂਕ ਉਨ੍ਹਾਂ ਦੇ ਮਗਰ ਆਉਂਦਾ ਸੀ।
9ਹਥਿਆਰਬੰਦ ਪਹਿਰੇਦਾਰ ਤੁਰ੍ਹੀਆਂ ਵਜਾਉਣ ਵਾਲੇ ਜਾਜਕਾਂ ਤੋਂ ਅੱਗੇ ਚੱਲੇ ਗਏ ਅਤੇ ਪਿੱਛਲੇ ਪਹਿਰੇਦਾਰ ਸੰਦੂਕ ਦੇ ਮਗਰ-ਮਗਰ ਤੁਰੇ ਆਉਂਦੇ ਸਨ, ਇਸ ਸਾਰੇ ਸਮੇਂ ਦੌਰਾਨ ਤੁਰ੍ਹੀਆਂ ਵੱਜ ਰਹੀਆਂ ਸਨ।