16ਸੱਤਵੀਂ ਵਾਰ ਜਦੋਂ ਜਾਜਕਾਂ ਨੇ ਤੁਰ੍ਹੀ ਵਜਾਈ ਤਾਂ ਯੇਹੋਸ਼ੁਆ ਨੇ ਸੈਨਾਂ ਨੂੰ ਹੁਕਮ ਦਿੱਤਾ, “ਜੈਕਾਰਾ ਲਗਾਉ! ਕਿਉਂ ਜੋ ਯਾਹਵੇਹ ਨੇ ਤੁਹਾਨੂੰ ਸ਼ਹਿਰ ਦੇ ਦਿੱਤਾ ਹੈ!
17ਸ਼ਹਿਰ ਅਤੇ ਜੋ ਕੁਝ ਇਸ ਵਿੱਚ ਹੈ, ਯਾਹਵੇਹ ਨੂੰ ਸਮਰਪਿਤ ਕੀਤਾ ਜਾਵੇਗਾ, ਸਿਰਫ ਰਾਹਾਬ ਵੇਸਵਾ ਅਤੇ ਉਸ ਦੇ ਘਰ ਵਿੱਚ ਉਸ ਦੇ ਨਾਲ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਚਾਇਆ ਜਾਵੇਗਾ, ਕਿਉਂਕਿ ਉਸ ਨੇ ਸਾਡੇ ਭੇਜੇ ਗਏ ਖੋਜੀਆਂ ਨੂੰ ਲੁਕਾਇਆ ਸੀ।
18ਪਰ ਤੁਸੀਂ ਵੱਡੇ ਜਤਨ ਨਾਲ ਆਪਣੇ ਆਪ ਨੂੰ ਚੜ੍ਹਾਵੇ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖਿਓ ਕਿਤੇ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ।
19ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੀਆਂ ਵਸਤੂਆਂ ਯਾਹਵੇਹ ਲਈ ਪਵਿੱਤਰ ਹਨ ਇਸ ਲਈ ਉਹ ਯਾਹਵੇਹ ਦੇ ਖ਼ਜ਼ਾਨੇ ਵਿੱਚ ਰੱਖੀਆਂ ਜਾਣਗੀਆਂ ਹਨ।”
20ਜਦੋਂ ਤੁਰ੍ਹੀਆਂ ਵਜਾਈਆਂ ਗਈਆਂ ਤਾਂ ਫ਼ੌਜਾਂ ਨੇ ਜੈਕਾਰਾ ਲਗਾਇਆ, ਅਤੇ ਤੁਰ੍ਹੀ ਦੀ ਆਵਾਜ਼ ਸੁਣਦਿਆਂ ਜਦੋਂ ਆਦਮੀਆਂ ਨੇ ਉੱਚੀ ਆਵਾਜ਼ ਦਿੱਤੀ ਤਾਂ ਕੰਧ ਢਹਿ ਗਈ। ਇਸ ਲਈ ਹਰ ਕੋਈ ਸਿੱਧਾ ਅੰਦਰ ਚਲਾ ਗਿਆ, ਅਤੇ ਉਨ੍ਹਾਂ ਨੇ ਸ਼ਹਿਰ ਲੈ ਲਿਆ।