ਯੇਹੋਸ਼ੁਆ 6

ਜਦੋਂ ਤੁਰ੍ਹੀਆਂ ਵਜਾਈਆਂ ਗਈਆਂ ਤਾਂ ਫ਼ੌਜਾਂ ਨੇ ਜੈਕਾਰਾ ਲਗਾਇਆ, ਅਤੇ ਤੁਰ੍ਹੀ ਦੀ ਆਵਾਜ਼ ਸੁਣਦਿਆਂ ਜਦੋਂ ਆਦਮੀਆਂ ਨੇ ਉੱਚੀ ਆਵਾਜ਼ ਦਿੱਤੀ ਤਾਂ ਕੰਧ ਢਹਿ ਗਈ। ਇਸ ਲਈ ਹਰ ਕੋਈ ਸਿੱਧਾ ਅੰਦਰ ਚਲਾ ਗਿਆ, ਅਤੇ ਉਨ੍ਹਾਂ ਨੇ ਸ਼ਹਿਰ ਲੈ ਲਿਆ।

Joshua 6:20 (UKJV) So the people shouted when the priests blew with the trumpets: and it came to pass, when the people heard the sound of the trumpet, and the people shouted with a great shout, that the wall fell down flat, so that the people went up into the city, every man straight before him, and they took the city.

18ਪਰ ਤੁਸੀਂ ਵੱਡੇ ਜਤਨ ਨਾਲ ਆਪਣੇ ਆਪ ਨੂੰ ਚੜ੍ਹਾਵੇ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖਿਓ ਕਿਤੇ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ।

19ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੀਆਂ ਵਸਤੂਆਂ ਯਾਹਵੇਹ ਲਈ ਪਵਿੱਤਰ ਹਨ ਇਸ ਲਈ ਉਹ ਯਾਹਵੇਹ ਦੇ ਖ਼ਜ਼ਾਨੇ ਵਿੱਚ ਰੱਖੀਆਂ ਜਾਣਗੀਆਂ ਹਨ।”

20ਜਦੋਂ ਤੁਰ੍ਹੀਆਂ ਵਜਾਈਆਂ ਗਈਆਂ ਤਾਂ ਫ਼ੌਜਾਂ ਨੇ ਜੈਕਾਰਾ ਲਗਾਇਆ, ਅਤੇ ਤੁਰ੍ਹੀ ਦੀ ਆਵਾਜ਼ ਸੁਣਦਿਆਂ ਜਦੋਂ ਆਦਮੀਆਂ ਨੇ ਉੱਚੀ ਆਵਾਜ਼ ਦਿੱਤੀ ਤਾਂ ਕੰਧ ਢਹਿ ਗਈ। ਇਸ ਲਈ ਹਰ ਕੋਈ ਸਿੱਧਾ ਅੰਦਰ ਚਲਾ ਗਿਆ, ਅਤੇ ਉਨ੍ਹਾਂ ਨੇ ਸ਼ਹਿਰ ਲੈ ਲਿਆ।

21ਉਨ੍ਹਾਂ ਨੇ ਸ਼ਹਿਰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਅਤੇ ਤਲਵਾਰ ਨਾਲ ਇਸ ਵਿੱਚ ਹਰ ਜੀਵਤ ਚੀਜ਼ ਨੂੰ ਤਬਾਹ ਕਰ ਦਿੱਤਾ ਆਦਮੀ ਅਤੇ ਔਰਤਾਂ, ਜਵਾਨ ਅਤੇ ਬੁੱਢੇ, ਪਸ਼ੂ, ਭੇਡਾਂ ਅਤੇ ਗਧੇ।

22ਯੇਹੋਸ਼ੁਆ ਨੇ ਉਨ੍ਹਾਂ ਦੋ ਆਦਮੀਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਜਾਸੂਸੀ ਕੀਤੀ ਸੀ ਕਿਹਾ, “ਵੇਸਵਾ ਦੇ ਘਰ ਵਿੱਚ ਜਾਓ ਅਤੇ ਆਪਣੀ ਸਹੁੰ ਦੇ ਅਨੁਸਾਰ, ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲਿਆਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.