ਯੇਹੋਸ਼ੁਆ 6

ਉਨ੍ਹਾਂ ਨੇ ਸ਼ਹਿਰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਅਤੇ ਤਲਵਾਰ ਨਾਲ ਇਸ ਵਿੱਚ ਹਰ ਜੀਵਤ ਚੀਜ਼ ਨੂੰ ਤਬਾਹ ਕਰ ਦਿੱਤਾ ਆਦਮੀ ਅਤੇ ਔਰਤਾਂ, ਜਵਾਨ ਅਤੇ ਬੁੱਢੇ, ਪਸ਼ੂ, ਭੇਡਾਂ ਅਤੇ ਗਧੇ।

Joshua 6:21 (UKJV) And they utterly destroyed all that was in the city, both man and woman, young and old, and ox, and sheep, and ass, with the edge of the sword.

19ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੀਆਂ ਵਸਤੂਆਂ ਯਾਹਵੇਹ ਲਈ ਪਵਿੱਤਰ ਹਨ ਇਸ ਲਈ ਉਹ ਯਾਹਵੇਹ ਦੇ ਖ਼ਜ਼ਾਨੇ ਵਿੱਚ ਰੱਖੀਆਂ ਜਾਣਗੀਆਂ ਹਨ।”

20ਜਦੋਂ ਤੁਰ੍ਹੀਆਂ ਵਜਾਈਆਂ ਗਈਆਂ ਤਾਂ ਫ਼ੌਜਾਂ ਨੇ ਜੈਕਾਰਾ ਲਗਾਇਆ, ਅਤੇ ਤੁਰ੍ਹੀ ਦੀ ਆਵਾਜ਼ ਸੁਣਦਿਆਂ ਜਦੋਂ ਆਦਮੀਆਂ ਨੇ ਉੱਚੀ ਆਵਾਜ਼ ਦਿੱਤੀ ਤਾਂ ਕੰਧ ਢਹਿ ਗਈ। ਇਸ ਲਈ ਹਰ ਕੋਈ ਸਿੱਧਾ ਅੰਦਰ ਚਲਾ ਗਿਆ, ਅਤੇ ਉਨ੍ਹਾਂ ਨੇ ਸ਼ਹਿਰ ਲੈ ਲਿਆ।

21ਉਨ੍ਹਾਂ ਨੇ ਸ਼ਹਿਰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਅਤੇ ਤਲਵਾਰ ਨਾਲ ਇਸ ਵਿੱਚ ਹਰ ਜੀਵਤ ਚੀਜ਼ ਨੂੰ ਤਬਾਹ ਕਰ ਦਿੱਤਾ ਆਦਮੀ ਅਤੇ ਔਰਤਾਂ, ਜਵਾਨ ਅਤੇ ਬੁੱਢੇ, ਪਸ਼ੂ, ਭੇਡਾਂ ਅਤੇ ਗਧੇ।

22ਯੇਹੋਸ਼ੁਆ ਨੇ ਉਨ੍ਹਾਂ ਦੋ ਆਦਮੀਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਜਾਸੂਸੀ ਕੀਤੀ ਸੀ ਕਿਹਾ, “ਵੇਸਵਾ ਦੇ ਘਰ ਵਿੱਚ ਜਾਓ ਅਤੇ ਆਪਣੀ ਸਹੁੰ ਦੇ ਅਨੁਸਾਰ, ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲਿਆਓ।”

23ਤਾਂ ਉਹ ਜੁਆਨ ਜਿਨ੍ਹਾਂ ਨੇ ਜਾਸੂਸੀ ਕੀਤੀ ਸੀ ਅੰਦਰ ਜਾ ਕੇ ਰਾਹਾਬ, ਉਸ ਦੇ ਮਾਤਾ-ਪਿਤਾ, ਉਸ ਦੇ ਭਰਾਵਾਂ ਅਤੇ ਭੈਣਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲੈ ਆਏ। ਉਨ੍ਹਾਂ ਨੇ ਉਸ ਦੇ ਸਾਰੇ ਪਰਿਵਾਰ ਨੂੰ ਬਾਹਰ ਲਿਆਂਦਾ ਅਤੇ ਇਸਰਾਏਲ ਦੇ ਡੇਰੇ ਤੋਂ ਬਾਹਰ ਇੱਕ ਜਗ੍ਹਾ ਵਿੱਚ ਰੱਖ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.