21ਉਨ੍ਹਾਂ ਨੇ ਸ਼ਹਿਰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਅਤੇ ਤਲਵਾਰ ਨਾਲ ਇਸ ਵਿੱਚ ਹਰ ਜੀਵਤ ਚੀਜ਼ ਨੂੰ ਤਬਾਹ ਕਰ ਦਿੱਤਾ ਆਦਮੀ ਅਤੇ ਔਰਤਾਂ, ਜਵਾਨ ਅਤੇ ਬੁੱਢੇ, ਪਸ਼ੂ, ਭੇਡਾਂ ਅਤੇ ਗਧੇ।
22ਯੇਹੋਸ਼ੁਆ ਨੇ ਉਨ੍ਹਾਂ ਦੋ ਆਦਮੀਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਜਾਸੂਸੀ ਕੀਤੀ ਸੀ ਕਿਹਾ, “ਵੇਸਵਾ ਦੇ ਘਰ ਵਿੱਚ ਜਾਓ ਅਤੇ ਆਪਣੀ ਸਹੁੰ ਦੇ ਅਨੁਸਾਰ, ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲਿਆਓ।”
23ਤਾਂ ਉਹ ਜੁਆਨ ਜਿਨ੍ਹਾਂ ਨੇ ਜਾਸੂਸੀ ਕੀਤੀ ਸੀ ਅੰਦਰ ਜਾ ਕੇ ਰਾਹਾਬ, ਉਸ ਦੇ ਮਾਤਾ-ਪਿਤਾ, ਉਸ ਦੇ ਭਰਾਵਾਂ ਅਤੇ ਭੈਣਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲੈ ਆਏ। ਉਨ੍ਹਾਂ ਨੇ ਉਸ ਦੇ ਸਾਰੇ ਪਰਿਵਾਰ ਨੂੰ ਬਾਹਰ ਲਿਆਂਦਾ ਅਤੇ ਇਸਰਾਏਲ ਦੇ ਡੇਰੇ ਤੋਂ ਬਾਹਰ ਇੱਕ ਜਗ੍ਹਾ ਵਿੱਚ ਰੱਖ ਦਿੱਤਾ।
24ਤਦ ਉਨ੍ਹਾਂ ਨੇ ਸਾਰਾ ਸ਼ਹਿਰ ਅਤੇ ਉਸ ਵਿੱਚਲੀ ਹਰ ਚੀਜ਼ ਨੂੰ ਸਾੜ ਦਿੱਤਾ, ਪਰ ਉਨ੍ਹਾਂ ਨੇ ਚਾਂਦੀ ਅਤੇ ਸੋਨਾ ਅਤੇ ਪਿੱਤਲ ਅਤੇ ਲੋਹੇ ਦੇ ਸਮਾਨ ਨੂੰ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਵਿੱਚ ਰੱਖ ਦਿੱਤਾ।
25ਪਰ ਯੇਹੋਸ਼ੁਆ ਨੇ ਰਾਹਾਬ ਵੇਸਵਾ ਨੂੰ ਉਸ ਦੇ ਪਰਿਵਾਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਚਾਇਆ, ਕਿਉਂਕਿ ਉਸ ਨੇ ਉਨ੍ਹਾਂ ਆਦਮੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਯੇਹੋਸ਼ੁਆ ਨੇ ਜਾਸੂਸ ਵਜੋਂ ਯਰੀਹੋ ਵਿੱਚ ਭੇਜਿਆ ਸੀ ਅਤੇ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੀ ਹੈ।