ਯੇਹੋਸ਼ੁਆ 6

ਪਰ ਯੇਹੋਸ਼ੁਆ ਨੇ ਰਾਹਾਬ ਵੇਸਵਾ ਨੂੰ ਉਸ ਦੇ ਪਰਿਵਾਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਚਾਇਆ, ਕਿਉਂਕਿ ਉਸ ਨੇ ਉਨ੍ਹਾਂ ਆਦਮੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਯੇਹੋਸ਼ੁਆ ਨੇ ਜਾਸੂਸ ਵਜੋਂ ਯਰੀਹੋ ਵਿੱਚ ਭੇਜਿਆ ਸੀ ਅਤੇ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੀ ਹੈ।

Joshua 6:25 (UKJV) And Joshua saved Rahab the harlot alive, and her father's household, and all that she had; and she dwells in Israel even unto this day; because she hid the messengers, which Joshua sent to spy out Jericho.

23ਤਾਂ ਉਹ ਜੁਆਨ ਜਿਨ੍ਹਾਂ ਨੇ ਜਾਸੂਸੀ ਕੀਤੀ ਸੀ ਅੰਦਰ ਜਾ ਕੇ ਰਾਹਾਬ, ਉਸ ਦੇ ਮਾਤਾ-ਪਿਤਾ, ਉਸ ਦੇ ਭਰਾਵਾਂ ਅਤੇ ਭੈਣਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲੈ ਆਏ। ਉਨ੍ਹਾਂ ਨੇ ਉਸ ਦੇ ਸਾਰੇ ਪਰਿਵਾਰ ਨੂੰ ਬਾਹਰ ਲਿਆਂਦਾ ਅਤੇ ਇਸਰਾਏਲ ਦੇ ਡੇਰੇ ਤੋਂ ਬਾਹਰ ਇੱਕ ਜਗ੍ਹਾ ਵਿੱਚ ਰੱਖ ਦਿੱਤਾ।

24ਤਦ ਉਨ੍ਹਾਂ ਨੇ ਸਾਰਾ ਸ਼ਹਿਰ ਅਤੇ ਉਸ ਵਿੱਚਲੀ ਹਰ ਚੀਜ਼ ਨੂੰ ਸਾੜ ਦਿੱਤਾ, ਪਰ ਉਨ੍ਹਾਂ ਨੇ ਚਾਂਦੀ ਅਤੇ ਸੋਨਾ ਅਤੇ ਪਿੱਤਲ ਅਤੇ ਲੋਹੇ ਦੇ ਸਮਾਨ ਨੂੰ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਵਿੱਚ ਰੱਖ ਦਿੱਤਾ।

25ਪਰ ਯੇਹੋਸ਼ੁਆ ਨੇ ਰਾਹਾਬ ਵੇਸਵਾ ਨੂੰ ਉਸ ਦੇ ਪਰਿਵਾਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਚਾਇਆ, ਕਿਉਂਕਿ ਉਸ ਨੇ ਉਨ੍ਹਾਂ ਆਦਮੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਯੇਹੋਸ਼ੁਆ ਨੇ ਜਾਸੂਸ ਵਜੋਂ ਯਰੀਹੋ ਵਿੱਚ ਭੇਜਿਆ ਸੀ ਅਤੇ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੀ ਹੈ।

26ਉਸ ਸਮੇਂ ਯੇਹੋਸ਼ੁਆ ਨੇ ਇਹ ਪੱਕੀ ਸਹੁੰ ਖਾਧੀ ਸੀ ਕਿ “ਯਾਹਵੇਹ ਦੇ ਅੱਗੇ ਉਹ ਜੋ ਇਸ ਯਰੀਹੋ ਸ਼ਹਿਰ ਨੂੰ ਦੁਬਾਰਾ ਬਣਾਏ ਸਰਾਪਿਆ ਹੋਇਆ ਹੈ, “ਆਪਣੇ ਜੇਠੇ ਪੁੱਤਰ ਦੀ ਮੌਤ ਦੀ ਕੀਮਤ ਉੱਤੇ ਉਹ ਇਸਦੀ ਨੀਂਹ ਰੱਖੇਗਾ, ਆਪਣੇ ਤੋਂ ਛੋਟੇ ਪੁੱਤਰ ਮੌਤ ਦੀ ਕੀਮਤ ਤੇ ਉਸ ਤੇ ਦਰਵਾਜ਼ਾ ਸਥਾਪਤ ਕਰੇਗਾ।”

27ਇਸ ਲਈ ਯਾਹਵੇਹ ਯੇਹੋਸ਼ੁਆ ਦੇ ਨਾਲ ਸੀ, ਅਤੇ ਉਸਦੀ ਧੁੰਮ ਸਾਰੇ ਦੇਸ਼ ਵਿੱਚ ਫੈਲ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.