19ਫਿਰ ਯੇਹੋਸ਼ੁਆ ਨੇ ਆਕਾਨ ਨੂੰ ਆਖਿਆ, “ਮੇਰੇ ਪੁੱਤਰ, ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਮਹਿਮਾ ਕਰ ਅਤੇ ਉਸਦਾ ਆਦਰ ਕਰ। ਮੈਨੂੰ ਦੱਸੋ ਕਿ ਤੂੰ ਕੀ ਕੀਤਾ ਹੈ ਅਤੇ ਇਸ ਨੂੰ ਮੇਰੇ ਤੋਂ ਨਾ ਲੁਕਾ।”
20ਆਕਾਨ ਨੇ ਯੇਹੋਸ਼ੁਆ ਨੂੰ ਜਵਾਬ ਦਿੱਤਾ, “ਇਹ ਸੱਚ ਹੈ! ਮੈਂ ਇਸਰਾਏਲ ਦੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਹੈ ਅਤੇ ਇਹ ਉਹ ਹੈ ਜੋ ਮੈਂ ਕੀਤਾ ਹੈ।
21ਜਦੋਂ ਮੈਂ ਲੁੱਟ ਵਿੱਚੋਂ ਸ਼ਿਨਾਰ ਦੇਸ ਦਾ ਇੱਕ ਸੁੰਦਰ ਚੋਗਾ ਵੇਖਿਆ, ਜਿਸ ਵਿੱਚ ਦੋ ਸੌ ਸ਼ੈਕੇਲ ਚਾਂਦੀ ਅਤੇ ਪੰਜਾਹ ਸ਼ੈਕੇਲ ਵਜ਼ਨ ਦਾ ਸੋਨੇ ਦੀ ਇੱਕ ਇੱਟ ਸੀ, ਤਾਂ ਮੈਨੂੰ ਲਾਲਚ ਆ ਗਿਆ ਅਤੇ ਉਨ੍ਹਾਂ ਨੂੰ ਲੈ ਲਿਆ। ਉਹ ਮੇਰੇ ਤੰਬੂ ਦੇ ਅੰਦਰ ਜ਼ਮੀਨ ਵਿੱਚ ਲੁਕੇ ਹੋਏ ਹਨ, ਚਾਂਦੀ ਉਹਨਾਂ ਦੇ ਹੇਠਾਂ ਹੈ।”
22ਇਸ ਲਈ ਯੇਹੋਸ਼ੁਆ ਨੇ ਸੰਦੇਸ਼ਵਾਹਕ ਭੇਜੇ ਅਤੇ ਉਹ ਤੰਬੂ ਵੱਲ ਭੱਜੇ ਅਤੇ ਉੱਥੇ ਉਹ ਆਪਣੇ ਤੰਬੂ ਵਿੱਚ ਚਾਂਦੀ ਦੇ ਹੇਠਾਂ ਲੁਕਿਆ ਹੋਇਆ ਸੀ।
23ਉਹ ਤੰਬੂ ਵਿੱਚੋਂ ਚੀਜ਼ਾਂ ਲੈ ਕੇ ਯੇਹੋਸ਼ੁਆ ਅਤੇ ਸਾਰੇ ਇਸਰਾਏਲੀਆਂ ਦੇ ਕੋਲ ਲੈ ਆਏ ਅਤੇ ਉਨ੍ਹਾਂ ਨੂੰ ਯਾਹਵੇਹ ਦੇ ਅੱਗੇ ਰੱਖ ਦਿੱਤਾ।