17ਯਹੂਦਾਹ ਦੇ ਗੋਤ ਅੱਗੇ ਆਏ ਅਤੇ ਜ਼ੇਰਾਹੀਆਂ ਦੇ ਟੱਬਰ ਨੂੰ ਚੁਣਿਆ ਗਿਆ। ਉਸ ਨੇ ਜ਼ੇਰਾਹੀਆਂ ਦੇ ਗੋਤ ਨੂੰ ਪਰਿਵਾਰਾਂ ਸਮੇਤ ਅੱਗੇ ਲਿਆਇਆ ਅਤੇ ਜ਼ਿਮਰੀ ਨੂੰ ਚੁਣਿਆ ਗਿਆ।
18ਯੇਹੋਸ਼ੁਆ ਆਪਣੇ ਘਰਾਣੇ ਦੇ ਇੱਕ-ਇੱਕ ਮਨੁੱਖ ਨੂੰ ਅੱਗੇ ਲਿਆਇਆ ਅਤੇ ਆਕਾਨ, ਕਰਮੀ ਦਾ ਪੁੱਤਰ, ਜ਼ਿਮਰੀ ਦਾ ਪੁੱਤਰ, ਜ਼ੇਰਾਹ ਦਾ ਪੁੱਤਰ, ਯਹੂਦਾਹ ਦੇ ਗੋਤ ਵਿੱਚੋਂ ਚੁਣਿਆ ਗਿਆ।
19ਫਿਰ ਯੇਹੋਸ਼ੁਆ ਨੇ ਆਕਾਨ ਨੂੰ ਆਖਿਆ, “ਮੇਰੇ ਪੁੱਤਰ, ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਮਹਿਮਾ ਕਰ ਅਤੇ ਉਸਦਾ ਆਦਰ ਕਰ। ਮੈਨੂੰ ਦੱਸੋ ਕਿ ਤੂੰ ਕੀ ਕੀਤਾ ਹੈ ਅਤੇ ਇਸ ਨੂੰ ਮੇਰੇ ਤੋਂ ਨਾ ਲੁਕਾ।”
20ਆਕਾਨ ਨੇ ਯੇਹੋਸ਼ੁਆ ਨੂੰ ਜਵਾਬ ਦਿੱਤਾ, “ਇਹ ਸੱਚ ਹੈ! ਮੈਂ ਇਸਰਾਏਲ ਦੇ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਹੈ ਅਤੇ ਇਹ ਉਹ ਹੈ ਜੋ ਮੈਂ ਕੀਤਾ ਹੈ।
21ਜਦੋਂ ਮੈਂ ਲੁੱਟ ਵਿੱਚੋਂ ਸ਼ਿਨਾਰ ਦੇਸ ਦਾ ਇੱਕ ਸੁੰਦਰ ਚੋਗਾ ਵੇਖਿਆ, ਜਿਸ ਵਿੱਚ ਦੋ ਸੌ ਸ਼ੈਕੇਲ ਚਾਂਦੀ ਅਤੇ ਪੰਜਾਹ ਸ਼ੈਕੇਲ ਵਜ਼ਨ ਦਾ ਸੋਨੇ ਦੀ ਇੱਕ ਇੱਟ ਸੀ, ਤਾਂ ਮੈਨੂੰ ਲਾਲਚ ਆ ਗਿਆ ਅਤੇ ਉਨ੍ਹਾਂ ਨੂੰ ਲੈ ਲਿਆ। ਉਹ ਮੇਰੇ ਤੰਬੂ ਦੇ ਅੰਦਰ ਜ਼ਮੀਨ ਵਿੱਚ ਲੁਕੇ ਹੋਏ ਹਨ, ਚਾਂਦੀ ਉਹਨਾਂ ਦੇ ਹੇਠਾਂ ਹੈ।”