ਯੇਹੋਸ਼ੁਆ 7

ਯਹੂਦਾਹ ਦੇ ਗੋਤ ਅੱਗੇ ਆਏ ਅਤੇ ਜ਼ੇਰਾਹੀਆਂ ਦੇ ਟੱਬਰ ਨੂੰ ਚੁਣਿਆ ਗਿਆ। ਉਸ ਨੇ ਜ਼ੇਰਾਹੀਆਂ ਦੇ ਗੋਤ ਨੂੰ ਪਰਿਵਾਰਾਂ ਸਮੇਤ ਅੱਗੇ ਲਿਆਇਆ ਅਤੇ ਜ਼ਿਮਰੀ ਨੂੰ ਚੁਣਿਆ ਗਿਆ।

Joshua 7:17 (UKJV) And he brought the family of Judah; and he took the family of the Zarhites: and he brought the family of the Zarhites man by man; and Zabdi was taken:

15ਜੋ ਕੋਈ ਵੀ ਚੜ੍ਹਾਵੇ ਦੀਆਂ ਵਸਤੂਆਂ ਨਾਲ ਫੜਿਆ ਜਾਂਦਾ ਹੈ, ਅੱਗ ਵਿੱਚ ਉਸ ਦੇ ਸਾਰੇ ਸਮਾਨ ਸਮੇਤ ਸਾੜ ਦਿੱਤਾ ਜਾਵੇਗਾ ਕਿਉਂ ਜੋ ਉਸ ਨੇ ਯਾਹਵੇਹ ਦੇ ਨੇਮ ਦੀ ਉਲੰਘਣਾ ਕੀਤੀ ਹੈ ਅਤੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਹੈ!’ ”

16ਅਗਲੀ ਸਵੇਰ ਯੇਹੋਸ਼ੁਆ ਨੇ ਇਸਰਾਏਲ ਨੂੰ ਗੋਤਾਂ ਸਮੇਤ ਅੱਗੇ ਆਉਣ ਲਈ ਕਿਹਾ ਅਤੇ ਯਹੂਦਾਹ ਨੂੰ ਚੁਣਿਆ ਗਿਆ।

17ਯਹੂਦਾਹ ਦੇ ਗੋਤ ਅੱਗੇ ਆਏ ਅਤੇ ਜ਼ੇਰਾਹੀਆਂ ਦੇ ਟੱਬਰ ਨੂੰ ਚੁਣਿਆ ਗਿਆ। ਉਸ ਨੇ ਜ਼ੇਰਾਹੀਆਂ ਦੇ ਗੋਤ ਨੂੰ ਪਰਿਵਾਰਾਂ ਸਮੇਤ ਅੱਗੇ ਲਿਆਇਆ ਅਤੇ ਜ਼ਿਮਰੀ ਨੂੰ ਚੁਣਿਆ ਗਿਆ।

18ਯੇਹੋਸ਼ੁਆ ਆਪਣੇ ਘਰਾਣੇ ਦੇ ਇੱਕ-ਇੱਕ ਮਨੁੱਖ ਨੂੰ ਅੱਗੇ ਲਿਆਇਆ ਅਤੇ ਆਕਾਨ, ਕਰਮੀ ਦਾ ਪੁੱਤਰ, ਜ਼ਿਮਰੀ ਦਾ ਪੁੱਤਰ, ਜ਼ੇਰਾਹ ਦਾ ਪੁੱਤਰ, ਯਹੂਦਾਹ ਦੇ ਗੋਤ ਵਿੱਚੋਂ ਚੁਣਿਆ ਗਿਆ।

19ਫਿਰ ਯੇਹੋਸ਼ੁਆ ਨੇ ਆਕਾਨ ਨੂੰ ਆਖਿਆ, “ਮੇਰੇ ਪੁੱਤਰ, ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਮਹਿਮਾ ਕਰ ਅਤੇ ਉਸਦਾ ਆਦਰ ਕਰ। ਮੈਨੂੰ ਦੱਸੋ ਕਿ ਤੂੰ ਕੀ ਕੀਤਾ ਹੈ ਅਤੇ ਇਸ ਨੂੰ ਮੇਰੇ ਤੋਂ ਨਾ ਲੁਕਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.