23ਉਹ ਤੰਬੂ ਵਿੱਚੋਂ ਚੀਜ਼ਾਂ ਲੈ ਕੇ ਯੇਹੋਸ਼ੁਆ ਅਤੇ ਸਾਰੇ ਇਸਰਾਏਲੀਆਂ ਦੇ ਕੋਲ ਲੈ ਆਏ ਅਤੇ ਉਨ੍ਹਾਂ ਨੂੰ ਯਾਹਵੇਹ ਦੇ ਅੱਗੇ ਰੱਖ ਦਿੱਤਾ।
24ਤਦ ਯੇਹੋਸ਼ੁਆ ਨੇ ਸਾਰੇ ਇਸਰਾਏਲ ਦੇ ਨਾਲ ਮਿਲ ਕੇ ਜ਼ੇਰਾਹ ਦੇ ਪੁੱਤਰ ਆਕਾਨ ਨੂੰ, ਚਾਂਦੀ, ਚੋਗਾ, ਸੋਨੇ ਦੀ ਪੱਟੀ, ਉਹ ਦੇ ਪੁੱਤਰਾਂ ਅਤੇ ਧੀਆਂ, ਉਹ ਦੇ ਡੰਗਰ, ਗਧੇ ਅਤੇ ਭੇਡਾਂ, ਉਹ ਦੇ ਤੰਬੂ ਅਤੇ ਸਭ ਕੁਝ ਜੋ ਉਸ ਕੋਲ ਸੀ, ਆਕੋਰ ਦੀ ਵਾਦੀ ਵਿੱਚ ਲੈ ਗਿਆ।
25ਯੇਹੋਸ਼ੁਆ ਨੇ ਆਖਿਆ, “ਤੂੰ ਸਾਡੇ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ? ਯਾਹਵੇਹ ਅੱਜ ਤੇਰੇ ਉੱਤੇ ਮੁਸੀਬਤ ਲਿਆਵੇਗਾ।” ਤਦ ਸਾਰੇ ਇਸਰਾਏਲ ਨੇ ਉਸ ਨੂੰ ਪਥਰਾਓ ਕੀਤਾ ਅਤੇ ਬਾਕੀਆਂ ਨੂੰ ਪਥਰਾਓ ਕਰ ਕੇ ਸਾੜ ਦਿੱਤਾ।
26ਆਕਾਨ ਉੱਤੇ ਉਨ੍ਹਾਂ ਨੇ ਚੱਟਾਨਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਤੱਕ ਕਾਇਮ ਹੈ, ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ। ਇਸ ਲਈ ਉਸ ਥਾਂ ਨੂੰ ਉਦੋਂ ਤੋਂ ਆਕੋਰ ਦੀ ਘਾਟੀ ਕਿਹਾ ਜਾਂਦਾ ਹੈ।