ਯੇਹੋਸ਼ੁਆ 7

ਆਕਾਨ ਉੱਤੇ ਉਨ੍ਹਾਂ ਨੇ ਚੱਟਾਨਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਤੱਕ ਕਾਇਮ ਹੈ, ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ। ਇਸ ਲਈ ਉਸ ਥਾਂ ਨੂੰ ਉਦੋਂ ਤੋਂ ਆਕੋਰ ਦੀ ਘਾਟੀ ਕਿਹਾ ਜਾਂਦਾ ਹੈ।

Joshua 7:26 (UKJV) And they raised over him a great heap of stones unto this day. So the LORD turned from the fierceness of his anger. Wherefore the name of that place was called, The valley of Achor, unto this day.

24ਤਦ ਯੇਹੋਸ਼ੁਆ ਨੇ ਸਾਰੇ ਇਸਰਾਏਲ ਦੇ ਨਾਲ ਮਿਲ ਕੇ ਜ਼ੇਰਾਹ ਦੇ ਪੁੱਤਰ ਆਕਾਨ ਨੂੰ, ਚਾਂਦੀ, ਚੋਗਾ, ਸੋਨੇ ਦੀ ਪੱਟੀ, ਉਹ ਦੇ ਪੁੱਤਰਾਂ ਅਤੇ ਧੀਆਂ, ਉਹ ਦੇ ਡੰਗਰ, ਗਧੇ ਅਤੇ ਭੇਡਾਂ, ਉਹ ਦੇ ਤੰਬੂ ਅਤੇ ਸਭ ਕੁਝ ਜੋ ਉਸ ਕੋਲ ਸੀ, ਆਕੋਰ ਦੀ ਵਾਦੀ ਵਿੱਚ ਲੈ ਗਿਆ।

25ਯੇਹੋਸ਼ੁਆ ਨੇ ਆਖਿਆ, “ਤੂੰ ਸਾਡੇ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ? ਯਾਹਵੇਹ ਅੱਜ ਤੇਰੇ ਉੱਤੇ ਮੁਸੀਬਤ ਲਿਆਵੇਗਾ।” ਤਦ ਸਾਰੇ ਇਸਰਾਏਲ ਨੇ ਉਸ ਨੂੰ ਪਥਰਾਓ ਕੀਤਾ ਅਤੇ ਬਾਕੀਆਂ ਨੂੰ ਪਥਰਾਓ ਕਰ ਕੇ ਸਾੜ ਦਿੱਤਾ।

26ਆਕਾਨ ਉੱਤੇ ਉਨ੍ਹਾਂ ਨੇ ਚੱਟਾਨਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਤੱਕ ਕਾਇਮ ਹੈ, ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ। ਇਸ ਲਈ ਉਸ ਥਾਂ ਨੂੰ ਉਦੋਂ ਤੋਂ ਆਕੋਰ ਦੀ ਘਾਟੀ ਕਿਹਾ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.