ਯੇਹੋਸ਼ੁਆ 8

ਅਗਲੀ ਸਵੇਰ ਯੇਹੋਸ਼ੁਆ ਨੇ ਆਪਣੀ ਸੈਨਾਂ ਇਕੱਠੀ ਕੀਤੀ ਅਤੇ ਉਹ ਅਤੇ ਇਸਰਾਏਲ ਦੇ ਆਗੂ ਉਨ੍ਹਾਂ ਦੇ ਅੱਗੇ-ਅੱਗੇ ਅਈ ਵੱਲ ਤੁਰ ਪਏ।

Joshua 8:10 (UKJV) And Joshua rose up early in the morning, and numbered the people, and went up, he and the elders of Israel, before the people to Ai.

8ਜਦੋਂ ਸ਼ਹਿਰ ਕਾਬੂ ਵਿੱਚ ਆ ਜਾਵੇ, ਤਾਂ ਇਸਨੂੰ ਅੱਗ ਲਗਾ ਦਿਓ। ਉਹੀ ਕਰੋ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ। ਵੇਖੋ, ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ।”

9ਤਦ ਯੇਹੋਸ਼ੁਆ ਨੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਘਾਤ ਦੇ ਸਥਾਨ ਨੂੰ ਗਏ ਅਤੇ ਅਈ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਲੇਟ ਗਏ, ਪਰ ਯੇਹੋਸ਼ੁਆ ਨੇ ਉਹ ਰਾਤ ਲੋਕਾਂ ਦੇ ਨਾਲ ਬਿਤਾਈ।

10ਅਗਲੀ ਸਵੇਰ ਯੇਹੋਸ਼ੁਆ ਨੇ ਆਪਣੀ ਸੈਨਾਂ ਇਕੱਠੀ ਕੀਤੀ ਅਤੇ ਉਹ ਅਤੇ ਇਸਰਾਏਲ ਦੇ ਆਗੂ ਉਨ੍ਹਾਂ ਦੇ ਅੱਗੇ-ਅੱਗੇ ਅਈ ਵੱਲ ਤੁਰ ਪਏ।

11ਸਾਰੀ ਸੈਨਾਂ ਜੋ ਉਸਦੇ ਨਾਲ ਸੀ, ਉੱਪਰ ਗਏ ਅਤੇ ਸ਼ਹਿਰ ਦੇ ਕੋਲ ਪਹੁੰਚੇ ਅਤੇ ਉਸਦੇ ਸਾਹਮਣੇ ਆ ਗਏ। ਉਨ੍ਹਾਂ ਨੇ ਅਈ ਦੇ ਉੱਤਰ ਵੱਲ ਡੇਰਾ ਲਾਇਆ ਜੋ ਉਨ੍ਹਾਂ ਦੇ ਅਤੇ ਸ਼ਹਿਰ ਦੇ ਵਿਚਕਾਰ ਘਾਟੀ ਸੀ।

12ਯੇਹੋਸ਼ੁਆ ਨੇ ਲਗਭਗ ਪੰਜ ਹਜ਼ਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਘਾਤ ਵਿੱਚ ਬਿਠਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.