ਯੇਹੋਸ਼ੁਆ 8

ਸਾਰੀ ਸੈਨਾਂ ਜੋ ਉਸਦੇ ਨਾਲ ਸੀ, ਉੱਪਰ ਗਏ ਅਤੇ ਸ਼ਹਿਰ ਦੇ ਕੋਲ ਪਹੁੰਚੇ ਅਤੇ ਉਸਦੇ ਸਾਹਮਣੇ ਆ ਗਏ। ਉਨ੍ਹਾਂ ਨੇ ਅਈ ਦੇ ਉੱਤਰ ਵੱਲ ਡੇਰਾ ਲਾਇਆ ਜੋ ਉਨ੍ਹਾਂ ਦੇ ਅਤੇ ਸ਼ਹਿਰ ਦੇ ਵਿਚਕਾਰ ਘਾਟੀ ਸੀ।

Joshua 8:11 (UKJV) And all the people, even the people of war that were with him, went up, and drew nigh, and came before the city, and pitched on the north side of Ai: now there was a valley between them and Ai.

9ਤਦ ਯੇਹੋਸ਼ੁਆ ਨੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਘਾਤ ਦੇ ਸਥਾਨ ਨੂੰ ਗਏ ਅਤੇ ਅਈ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਲੇਟ ਗਏ, ਪਰ ਯੇਹੋਸ਼ੁਆ ਨੇ ਉਹ ਰਾਤ ਲੋਕਾਂ ਦੇ ਨਾਲ ਬਿਤਾਈ।

10ਅਗਲੀ ਸਵੇਰ ਯੇਹੋਸ਼ੁਆ ਨੇ ਆਪਣੀ ਸੈਨਾਂ ਇਕੱਠੀ ਕੀਤੀ ਅਤੇ ਉਹ ਅਤੇ ਇਸਰਾਏਲ ਦੇ ਆਗੂ ਉਨ੍ਹਾਂ ਦੇ ਅੱਗੇ-ਅੱਗੇ ਅਈ ਵੱਲ ਤੁਰ ਪਏ।

11ਸਾਰੀ ਸੈਨਾਂ ਜੋ ਉਸਦੇ ਨਾਲ ਸੀ, ਉੱਪਰ ਗਏ ਅਤੇ ਸ਼ਹਿਰ ਦੇ ਕੋਲ ਪਹੁੰਚੇ ਅਤੇ ਉਸਦੇ ਸਾਹਮਣੇ ਆ ਗਏ। ਉਨ੍ਹਾਂ ਨੇ ਅਈ ਦੇ ਉੱਤਰ ਵੱਲ ਡੇਰਾ ਲਾਇਆ ਜੋ ਉਨ੍ਹਾਂ ਦੇ ਅਤੇ ਸ਼ਹਿਰ ਦੇ ਵਿਚਕਾਰ ਘਾਟੀ ਸੀ।

12ਯੇਹੋਸ਼ੁਆ ਨੇ ਲਗਭਗ ਪੰਜ ਹਜ਼ਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਘਾਤ ਵਿੱਚ ਬਿਠਾਇਆ।

13ਇਸ ਲਈ ਸਿਪਾਹੀਆਂ ਨੇ ਸ਼ਹਿਰ ਦੇ ਉੱਤਰ ਵੱਲ ਮੁੱਖ ਡੇਰੇ ਅਤੇ ਇਸ ਦੇ ਪੱਛਮ ਵੱਲ ਘਾਟ ਦੇ ਨਾਲ-ਨਾਲ ਆਪਣੀਆਂ ਥਾਂਵਾਂ ਬਣਾ ਲਈਆਂ। ਉਸ ਰਾਤ ਯੇਹੋਸ਼ੁਆ ਵਾਦੀ ਵਿੱਚ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.