ਯੇਹੋਸ਼ੁਆ 8

ਇਸ ਲਈ ਸਿਪਾਹੀਆਂ ਨੇ ਸ਼ਹਿਰ ਦੇ ਉੱਤਰ ਵੱਲ ਮੁੱਖ ਡੇਰੇ ਅਤੇ ਇਸ ਦੇ ਪੱਛਮ ਵੱਲ ਘਾਟ ਦੇ ਨਾਲ-ਨਾਲ ਆਪਣੀਆਂ ਥਾਂਵਾਂ ਬਣਾ ਲਈਆਂ। ਉਸ ਰਾਤ ਯੇਹੋਸ਼ੁਆ ਵਾਦੀ ਵਿੱਚ ਗਿਆ।

Joshua 8:13 (UKJV) And when they had set the people, even all the host that was on the north of the city, and their hidden attackers in wait on the west of the city, Joshua went that night into the midst of the valley.

11ਸਾਰੀ ਸੈਨਾਂ ਜੋ ਉਸਦੇ ਨਾਲ ਸੀ, ਉੱਪਰ ਗਏ ਅਤੇ ਸ਼ਹਿਰ ਦੇ ਕੋਲ ਪਹੁੰਚੇ ਅਤੇ ਉਸਦੇ ਸਾਹਮਣੇ ਆ ਗਏ। ਉਨ੍ਹਾਂ ਨੇ ਅਈ ਦੇ ਉੱਤਰ ਵੱਲ ਡੇਰਾ ਲਾਇਆ ਜੋ ਉਨ੍ਹਾਂ ਦੇ ਅਤੇ ਸ਼ਹਿਰ ਦੇ ਵਿਚਕਾਰ ਘਾਟੀ ਸੀ।

12ਯੇਹੋਸ਼ੁਆ ਨੇ ਲਗਭਗ ਪੰਜ ਹਜ਼ਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਘਾਤ ਵਿੱਚ ਬਿਠਾਇਆ।

13ਇਸ ਲਈ ਸਿਪਾਹੀਆਂ ਨੇ ਸ਼ਹਿਰ ਦੇ ਉੱਤਰ ਵੱਲ ਮੁੱਖ ਡੇਰੇ ਅਤੇ ਇਸ ਦੇ ਪੱਛਮ ਵੱਲ ਘਾਟ ਦੇ ਨਾਲ-ਨਾਲ ਆਪਣੀਆਂ ਥਾਂਵਾਂ ਬਣਾ ਲਈਆਂ। ਉਸ ਰਾਤ ਯੇਹੋਸ਼ੁਆ ਵਾਦੀ ਵਿੱਚ ਗਿਆ।

14ਜਦੋਂ ਅਈ ਦੇ ਰਾਜੇ ਨੇ ਇਹ ਵੇਖਿਆ, ਤਾਂ ਉਹ ਅਤੇ ਸ਼ਹਿਰ ਦੇ ਸਾਰੇ ਆਦਮੀ ਸਵੇਰੇ-ਸਵੇਰੇ ਹੀ ਇਸਰਾਏਲ ਨੂੰ ਅਰਾਬਾਹ ਦੇ ਨੇੜੇ ਇੱਕ ਥਾਂ ਉੱਤੇ ਲੜਾਈ ਵਿੱਚ ਮਿਲਣ ਲਈ ਤੁਰ ਪਏ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਸ਼ਹਿਰ ਦੇ ਪਿੱਛੇ ਉਸਦੇ ਵਿਰੁੱਧ ਇੱਕ ਘਾਤ ਲਗਾ ਦਿੱਤੀ ਗਈ ਸੀ।

15ਯੇਹੋਸ਼ੁਆ ਅਤੇ ਸਾਰੇ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਭੱਜੇ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਗਏ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.