ਯੇਹੋਸ਼ੁਆ 8

ਜਦੋਂ ਅਈ ਦੇ ਰਾਜੇ ਨੇ ਇਹ ਵੇਖਿਆ, ਤਾਂ ਉਹ ਅਤੇ ਸ਼ਹਿਰ ਦੇ ਸਾਰੇ ਆਦਮੀ ਸਵੇਰੇ-ਸਵੇਰੇ ਹੀ ਇਸਰਾਏਲ ਨੂੰ ਅਰਾਬਾਹ ਦੇ ਨੇੜੇ ਇੱਕ ਥਾਂ ਉੱਤੇ ਲੜਾਈ ਵਿੱਚ ਮਿਲਣ ਲਈ ਤੁਰ ਪਏ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਸ਼ਹਿਰ ਦੇ ਪਿੱਛੇ ਉਸਦੇ ਵਿਰੁੱਧ ਇੱਕ ਘਾਤ ਲਗਾ ਦਿੱਤੀ ਗਈ ਸੀ।

Joshua 8:14 (UKJV) And it came to pass, when the king of Ai saw it, that they hasted and rose up early, and the men of the city went out against Israel to battle, he and all his people, at a time appointed, before the plain; but he knows not that there were hidden attackers in ambush against him behind the city.

12ਯੇਹੋਸ਼ੁਆ ਨੇ ਲਗਭਗ ਪੰਜ ਹਜ਼ਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਘਾਤ ਵਿੱਚ ਬਿਠਾਇਆ।

13ਇਸ ਲਈ ਸਿਪਾਹੀਆਂ ਨੇ ਸ਼ਹਿਰ ਦੇ ਉੱਤਰ ਵੱਲ ਮੁੱਖ ਡੇਰੇ ਅਤੇ ਇਸ ਦੇ ਪੱਛਮ ਵੱਲ ਘਾਟ ਦੇ ਨਾਲ-ਨਾਲ ਆਪਣੀਆਂ ਥਾਂਵਾਂ ਬਣਾ ਲਈਆਂ। ਉਸ ਰਾਤ ਯੇਹੋਸ਼ੁਆ ਵਾਦੀ ਵਿੱਚ ਗਿਆ।

14ਜਦੋਂ ਅਈ ਦੇ ਰਾਜੇ ਨੇ ਇਹ ਵੇਖਿਆ, ਤਾਂ ਉਹ ਅਤੇ ਸ਼ਹਿਰ ਦੇ ਸਾਰੇ ਆਦਮੀ ਸਵੇਰੇ-ਸਵੇਰੇ ਹੀ ਇਸਰਾਏਲ ਨੂੰ ਅਰਾਬਾਹ ਦੇ ਨੇੜੇ ਇੱਕ ਥਾਂ ਉੱਤੇ ਲੜਾਈ ਵਿੱਚ ਮਿਲਣ ਲਈ ਤੁਰ ਪਏ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਸ਼ਹਿਰ ਦੇ ਪਿੱਛੇ ਉਸਦੇ ਵਿਰੁੱਧ ਇੱਕ ਘਾਤ ਲਗਾ ਦਿੱਤੀ ਗਈ ਸੀ।

15ਯੇਹੋਸ਼ੁਆ ਅਤੇ ਸਾਰੇ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਭੱਜੇ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਗਏ ਹੋਣ।

16ਅਈ ਦੇ ਸਾਰੇ ਆਦਮੀਆਂ ਨੂੰ ਉਨ੍ਹਾਂ ਦਾ ਪਿੱਛਾ ਕਰਨ ਲਈ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਯੇਹੋਸ਼ੁਆ ਦਾ ਪਿੱਛਾ ਕੀਤਾ ਅਤੇ ਸ਼ਹਿਰ ਤੋਂ ਦੂਰ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.