13ਇਸ ਲਈ ਸਿਪਾਹੀਆਂ ਨੇ ਸ਼ਹਿਰ ਦੇ ਉੱਤਰ ਵੱਲ ਮੁੱਖ ਡੇਰੇ ਅਤੇ ਇਸ ਦੇ ਪੱਛਮ ਵੱਲ ਘਾਟ ਦੇ ਨਾਲ-ਨਾਲ ਆਪਣੀਆਂ ਥਾਂਵਾਂ ਬਣਾ ਲਈਆਂ। ਉਸ ਰਾਤ ਯੇਹੋਸ਼ੁਆ ਵਾਦੀ ਵਿੱਚ ਗਿਆ।
14ਜਦੋਂ ਅਈ ਦੇ ਰਾਜੇ ਨੇ ਇਹ ਵੇਖਿਆ, ਤਾਂ ਉਹ ਅਤੇ ਸ਼ਹਿਰ ਦੇ ਸਾਰੇ ਆਦਮੀ ਸਵੇਰੇ-ਸਵੇਰੇ ਹੀ ਇਸਰਾਏਲ ਨੂੰ ਅਰਾਬਾਹ ਦੇ ਨੇੜੇ ਇੱਕ ਥਾਂ ਉੱਤੇ ਲੜਾਈ ਵਿੱਚ ਮਿਲਣ ਲਈ ਤੁਰ ਪਏ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਸ਼ਹਿਰ ਦੇ ਪਿੱਛੇ ਉਸਦੇ ਵਿਰੁੱਧ ਇੱਕ ਘਾਤ ਲਗਾ ਦਿੱਤੀ ਗਈ ਸੀ।
15ਯੇਹੋਸ਼ੁਆ ਅਤੇ ਸਾਰੇ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਭੱਜੇ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਗਏ ਹੋਣ।
16ਅਈ ਦੇ ਸਾਰੇ ਆਦਮੀਆਂ ਨੂੰ ਉਨ੍ਹਾਂ ਦਾ ਪਿੱਛਾ ਕਰਨ ਲਈ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਯੇਹੋਸ਼ੁਆ ਦਾ ਪਿੱਛਾ ਕੀਤਾ ਅਤੇ ਸ਼ਹਿਰ ਤੋਂ ਦੂਰ ਚਲੇ ਗਏ।
17ਅਈ ਅਤੇ ਬੈਤਏਲ ਵਿੱਚ ਕੋਈ ਵੀ ਮਨੁੱਖ ਬਾਕੀ ਨਹੀਂ ਰਿਹਾ ਜੋ ਇਸਰਾਏਲ ਦੇ ਪਿੱਛੇ ਨਾ ਗਿਆ ਹੋਵੇ। ਉਨ੍ਹਾਂ ਨੇ ਸ਼ਹਿਰ ਨੂੰ ਖੁੱਲ੍ਹਾ ਛੱਡ ਦਿੱਤਾ ਅਤੇ ਇਸਰਾਏਲ ਦਾ ਪਿੱਛਾ ਕਰਨ ਲਈ ਚਲੇ ਗਏ।