ਯੇਹੋਸ਼ੁਆ 8

ਅਈ ਅਤੇ ਬੈਤਏਲ ਵਿੱਚ ਕੋਈ ਵੀ ਮਨੁੱਖ ਬਾਕੀ ਨਹੀਂ ਰਿਹਾ ਜੋ ਇਸਰਾਏਲ ਦੇ ਪਿੱਛੇ ਨਾ ਗਿਆ ਹੋਵੇ। ਉਨ੍ਹਾਂ ਨੇ ਸ਼ਹਿਰ ਨੂੰ ਖੁੱਲ੍ਹਾ ਛੱਡ ਦਿੱਤਾ ਅਤੇ ਇਸਰਾਏਲ ਦਾ ਪਿੱਛਾ ਕਰਨ ਲਈ ਚਲੇ ਗਏ।

Joshua 8:17 (UKJV) And there was not a man left in Ai or Bethel, that went not out after Israel: and they left the city open, and pursued after Israel.

15ਯੇਹੋਸ਼ੁਆ ਅਤੇ ਸਾਰੇ ਇਸਰਾਏਲ ਉਹਨਾਂ ਦੇ ਅੱਗੋਂ ਉਜਾੜ ਵੱਲ ਇਉਂ ਭੱਜੇ ਜਿਵੇਂ ਉਹਨਾਂ ਅੱਗੋਂ ਮਾਰੇ ਕੁੱਟੇ ਗਏ ਹੋਣ।

16ਅਈ ਦੇ ਸਾਰੇ ਆਦਮੀਆਂ ਨੂੰ ਉਨ੍ਹਾਂ ਦਾ ਪਿੱਛਾ ਕਰਨ ਲਈ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਯੇਹੋਸ਼ੁਆ ਦਾ ਪਿੱਛਾ ਕੀਤਾ ਅਤੇ ਸ਼ਹਿਰ ਤੋਂ ਦੂਰ ਚਲੇ ਗਏ।

17ਅਈ ਅਤੇ ਬੈਤਏਲ ਵਿੱਚ ਕੋਈ ਵੀ ਮਨੁੱਖ ਬਾਕੀ ਨਹੀਂ ਰਿਹਾ ਜੋ ਇਸਰਾਏਲ ਦੇ ਪਿੱਛੇ ਨਾ ਗਿਆ ਹੋਵੇ। ਉਨ੍ਹਾਂ ਨੇ ਸ਼ਹਿਰ ਨੂੰ ਖੁੱਲ੍ਹਾ ਛੱਡ ਦਿੱਤਾ ਅਤੇ ਇਸਰਾਏਲ ਦਾ ਪਿੱਛਾ ਕਰਨ ਲਈ ਚਲੇ ਗਏ।

18ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਅਈ ਵੱਲ ਜੋ ਬਰਛੀ ਤੇਰੇ ਹੱਥ ਵਿੱਚ ਹੈ ਫੜ ਕਿਉਂ ਜੋ ਮੈਂ ਸ਼ਹਿਰ ਨੂੰ ਤੇਰੇ ਹੱਥ ਵਿੱਚ ਦੇਵਾਂਗਾ।” ਇਸ ਲਈ ਯੇਹੋਸ਼ੁਆ ਨੇ ਉਸ ਬਰਛੇ ਨੂੰ ਜੋ ਉਸਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ।

19ਜਿਵੇਂ ਹੀ ਉਸਨੇ ਅਜਿਹਾ ਕੀਤਾ, ਘਾਤ ਵਿੱਚ ਬੈਠੇ ਆਦਮੀ ਆਪਣੀ ਸਥਿਤੀ ਤੋਂ ਤੇਜ਼ੀ ਨਾਲ ਉੱਠੇ ਅਤੇ ਅੱਗੇ ਵਧੇ। ਉਨ੍ਹਾਂ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਜਲਦੀ ਅੱਗ ਲਗਾ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.