ਯੇਹੋਸ਼ੁਆ 8

ਜਿਵੇਂ ਹੀ ਉਸਨੇ ਅਜਿਹਾ ਕੀਤਾ, ਘਾਤ ਵਿੱਚ ਬੈਠੇ ਆਦਮੀ ਆਪਣੀ ਸਥਿਤੀ ਤੋਂ ਤੇਜ਼ੀ ਨਾਲ ਉੱਠੇ ਅਤੇ ਅੱਗੇ ਵਧੇ। ਉਨ੍ਹਾਂ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਜਲਦੀ ਅੱਗ ਲਗਾ ਦਿੱਤੀ।

Joshua 8:19 (UKJV) And the ambush arose quickly out of their place, and they ran as soon as he had stretched out his hand: and they entered into the city, and took it, and hasted and set the city on fire.

17ਅਈ ਅਤੇ ਬੈਤਏਲ ਵਿੱਚ ਕੋਈ ਵੀ ਮਨੁੱਖ ਬਾਕੀ ਨਹੀਂ ਰਿਹਾ ਜੋ ਇਸਰਾਏਲ ਦੇ ਪਿੱਛੇ ਨਾ ਗਿਆ ਹੋਵੇ। ਉਨ੍ਹਾਂ ਨੇ ਸ਼ਹਿਰ ਨੂੰ ਖੁੱਲ੍ਹਾ ਛੱਡ ਦਿੱਤਾ ਅਤੇ ਇਸਰਾਏਲ ਦਾ ਪਿੱਛਾ ਕਰਨ ਲਈ ਚਲੇ ਗਏ।

18ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, “ਅਈ ਵੱਲ ਜੋ ਬਰਛੀ ਤੇਰੇ ਹੱਥ ਵਿੱਚ ਹੈ ਫੜ ਕਿਉਂ ਜੋ ਮੈਂ ਸ਼ਹਿਰ ਨੂੰ ਤੇਰੇ ਹੱਥ ਵਿੱਚ ਦੇਵਾਂਗਾ।” ਇਸ ਲਈ ਯੇਹੋਸ਼ੁਆ ਨੇ ਉਸ ਬਰਛੇ ਨੂੰ ਜੋ ਉਸਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ।

19ਜਿਵੇਂ ਹੀ ਉਸਨੇ ਅਜਿਹਾ ਕੀਤਾ, ਘਾਤ ਵਿੱਚ ਬੈਠੇ ਆਦਮੀ ਆਪਣੀ ਸਥਿਤੀ ਤੋਂ ਤੇਜ਼ੀ ਨਾਲ ਉੱਠੇ ਅਤੇ ਅੱਗੇ ਵਧੇ। ਉਨ੍ਹਾਂ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਜਲਦੀ ਅੱਗ ਲਗਾ ਦਿੱਤੀ।

20ਅਈ ਦੇ ਆਦਮੀਆਂ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਸ਼ਹਿਰ ਦਾ ਧੂੰਆਂ ਅਕਾਸ਼ ਵਿੱਚ ਉੱਠਦਾ ਦੇਖਿਆ, ਪਰ ਉਨ੍ਹਾਂ ਨੂੰ ਕਿਸੇ ਵੀ ਦਿਸ਼ਾ ਵਿੱਚ ਭੱਜਣ ਦਾ ਕੋਈ ਮੌਕਾ ਨਹੀਂ ਸੀ ਅਤੇ ਇਸਰਾਏਲੀ ਜਿਹੜੇ ਉਜਾੜ ਵੱਲ ਭੱਜ ਰਹੇ ਸਨ, ਆਪਣੇ ਪਿੱਛਾ ਕਰਨ ਵਾਲਿਆਂ ਦੇ ਵਿਰੁੱਧ ਮੁੜ ਗਏ ਸਨ।

21ਕਿਉਂ ਜੋ ਜਦੋਂ ਯੇਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਲਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਵਿੱਚੋਂ ਧੂੰਆਂ ਉੱਠ ਰਿਹਾ ਹੈ, ਤਾਂ ਉਹ ਮੁੜੇ ਅਤੇ ਅਈ ਦੇ ਮਨੁੱਖਾਂ ਉੱਤੇ ਹਮਲਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.