19ਜਿਵੇਂ ਹੀ ਉਸਨੇ ਅਜਿਹਾ ਕੀਤਾ, ਘਾਤ ਵਿੱਚ ਬੈਠੇ ਆਦਮੀ ਆਪਣੀ ਸਥਿਤੀ ਤੋਂ ਤੇਜ਼ੀ ਨਾਲ ਉੱਠੇ ਅਤੇ ਅੱਗੇ ਵਧੇ। ਉਨ੍ਹਾਂ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਜਲਦੀ ਅੱਗ ਲਗਾ ਦਿੱਤੀ।
20ਅਈ ਦੇ ਆਦਮੀਆਂ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਸ਼ਹਿਰ ਦਾ ਧੂੰਆਂ ਅਕਾਸ਼ ਵਿੱਚ ਉੱਠਦਾ ਦੇਖਿਆ, ਪਰ ਉਨ੍ਹਾਂ ਨੂੰ ਕਿਸੇ ਵੀ ਦਿਸ਼ਾ ਵਿੱਚ ਭੱਜਣ ਦਾ ਕੋਈ ਮੌਕਾ ਨਹੀਂ ਸੀ ਅਤੇ ਇਸਰਾਏਲੀ ਜਿਹੜੇ ਉਜਾੜ ਵੱਲ ਭੱਜ ਰਹੇ ਸਨ, ਆਪਣੇ ਪਿੱਛਾ ਕਰਨ ਵਾਲਿਆਂ ਦੇ ਵਿਰੁੱਧ ਮੁੜ ਗਏ ਸਨ।
21ਕਿਉਂ ਜੋ ਜਦੋਂ ਯੇਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਲਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਵਿੱਚੋਂ ਧੂੰਆਂ ਉੱਠ ਰਿਹਾ ਹੈ, ਤਾਂ ਉਹ ਮੁੜੇ ਅਤੇ ਅਈ ਦੇ ਮਨੁੱਖਾਂ ਉੱਤੇ ਹਮਲਾ ਕੀਤਾ।
22ਜਿਹੜੇ ਘਾਤ ਵਿੱਚ ਸਨ ਉਹ ਵੀ ਉਨ੍ਹਾਂ ਦੇ ਵਿਰੁੱਧ ਸ਼ਹਿਰ ਤੋਂ ਬਾਹਰ ਆ ਗਏ, ਤਾਂ ਜੋ ਉਹ ਵਿਚਕਾਰੋਂ ਫੜੇ ਗਏ, ਦੋਵੇਂ ਪਾਸੇ ਇਸਰਾਏਲੀ ਸਨ। ਇਸਰਾਏਲ ਨੇ ਉਨ੍ਹਾਂ ਨੂੰ ਵੱਢ ਸੁੱਟਿਆ, ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ।
23ਪਰ ਉਹ ਅਈ ਦੇ ਰਾਜੇ ਨੂੰ ਜਿਉਂਦਾ ਫੜ ਕੇ ਯੇਹੋਸ਼ੁਆ ਕੋਲ ਲੈ ਆਏ।