ਯੇਹੋਸ਼ੁਆ 8

ਜਿਹੜੇ ਘਾਤ ਵਿੱਚ ਸਨ ਉਹ ਵੀ ਉਨ੍ਹਾਂ ਦੇ ਵਿਰੁੱਧ ਸ਼ਹਿਰ ਤੋਂ ਬਾਹਰ ਆ ਗਏ, ਤਾਂ ਜੋ ਉਹ ਵਿਚਕਾਰੋਂ ਫੜੇ ਗਏ, ਦੋਵੇਂ ਪਾਸੇ ਇਸਰਾਏਲੀ ਸਨ। ਇਸਰਾਏਲ ਨੇ ਉਨ੍ਹਾਂ ਨੂੰ ਵੱਢ ਸੁੱਟਿਆ, ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ।

Joshua 8:22 (UKJV) And the other issued out of the city against them; so they were in the midst of Israel, some on this side, and some on that side: and they stroke them, so that they let none of them remain or escape.

20ਅਈ ਦੇ ਆਦਮੀਆਂ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਸ਼ਹਿਰ ਦਾ ਧੂੰਆਂ ਅਕਾਸ਼ ਵਿੱਚ ਉੱਠਦਾ ਦੇਖਿਆ, ਪਰ ਉਨ੍ਹਾਂ ਨੂੰ ਕਿਸੇ ਵੀ ਦਿਸ਼ਾ ਵਿੱਚ ਭੱਜਣ ਦਾ ਕੋਈ ਮੌਕਾ ਨਹੀਂ ਸੀ ਅਤੇ ਇਸਰਾਏਲੀ ਜਿਹੜੇ ਉਜਾੜ ਵੱਲ ਭੱਜ ਰਹੇ ਸਨ, ਆਪਣੇ ਪਿੱਛਾ ਕਰਨ ਵਾਲਿਆਂ ਦੇ ਵਿਰੁੱਧ ਮੁੜ ਗਏ ਸਨ।

21ਕਿਉਂ ਜੋ ਜਦੋਂ ਯੇਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਲਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਵਿੱਚੋਂ ਧੂੰਆਂ ਉੱਠ ਰਿਹਾ ਹੈ, ਤਾਂ ਉਹ ਮੁੜੇ ਅਤੇ ਅਈ ਦੇ ਮਨੁੱਖਾਂ ਉੱਤੇ ਹਮਲਾ ਕੀਤਾ।

22ਜਿਹੜੇ ਘਾਤ ਵਿੱਚ ਸਨ ਉਹ ਵੀ ਉਨ੍ਹਾਂ ਦੇ ਵਿਰੁੱਧ ਸ਼ਹਿਰ ਤੋਂ ਬਾਹਰ ਆ ਗਏ, ਤਾਂ ਜੋ ਉਹ ਵਿਚਕਾਰੋਂ ਫੜੇ ਗਏ, ਦੋਵੇਂ ਪਾਸੇ ਇਸਰਾਏਲੀ ਸਨ। ਇਸਰਾਏਲ ਨੇ ਉਨ੍ਹਾਂ ਨੂੰ ਵੱਢ ਸੁੱਟਿਆ, ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ।

23ਪਰ ਉਹ ਅਈ ਦੇ ਰਾਜੇ ਨੂੰ ਜਿਉਂਦਾ ਫੜ ਕੇ ਯੇਹੋਸ਼ੁਆ ਕੋਲ ਲੈ ਆਏ।

24ਜਦੋਂ ਇਸਰਾਏਲ ਨੇ ਅਈ ਦੇ ਸਾਰੇ ਮਨੁੱਖਾਂ ਨੂੰ ਖੇਤਾਂ ਵਿੱਚ ਅਤੇ ਉਜਾੜ ਵਿੱਚ ਜਿੱਥੇ ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਸੀ ਮਾਰ ਦਿੱਤਾ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਤਲਵਾਰ ਨਾਲ ਵੱਢਿਆ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜ ਗਏ ਅਤੇ ਉਹਨਾਂ ਨੂੰ ਜਿਹੜੇ ਉਸ ਵਿੱਚ ਸਨ ਮਾਰ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.