21ਕਿਉਂ ਜੋ ਜਦੋਂ ਯੇਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਲਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਸ ਵਿੱਚੋਂ ਧੂੰਆਂ ਉੱਠ ਰਿਹਾ ਹੈ, ਤਾਂ ਉਹ ਮੁੜੇ ਅਤੇ ਅਈ ਦੇ ਮਨੁੱਖਾਂ ਉੱਤੇ ਹਮਲਾ ਕੀਤਾ।
22ਜਿਹੜੇ ਘਾਤ ਵਿੱਚ ਸਨ ਉਹ ਵੀ ਉਨ੍ਹਾਂ ਦੇ ਵਿਰੁੱਧ ਸ਼ਹਿਰ ਤੋਂ ਬਾਹਰ ਆ ਗਏ, ਤਾਂ ਜੋ ਉਹ ਵਿਚਕਾਰੋਂ ਫੜੇ ਗਏ, ਦੋਵੇਂ ਪਾਸੇ ਇਸਰਾਏਲੀ ਸਨ। ਇਸਰਾਏਲ ਨੇ ਉਨ੍ਹਾਂ ਨੂੰ ਵੱਢ ਸੁੱਟਿਆ, ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ।
23ਪਰ ਉਹ ਅਈ ਦੇ ਰਾਜੇ ਨੂੰ ਜਿਉਂਦਾ ਫੜ ਕੇ ਯੇਹੋਸ਼ੁਆ ਕੋਲ ਲੈ ਆਏ।
24ਜਦੋਂ ਇਸਰਾਏਲ ਨੇ ਅਈ ਦੇ ਸਾਰੇ ਮਨੁੱਖਾਂ ਨੂੰ ਖੇਤਾਂ ਵਿੱਚ ਅਤੇ ਉਜਾੜ ਵਿੱਚ ਜਿੱਥੇ ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਸੀ ਮਾਰ ਦਿੱਤਾ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਤਲਵਾਰ ਨਾਲ ਵੱਢਿਆ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜ ਗਏ ਅਤੇ ਉਹਨਾਂ ਨੂੰ ਜਿਹੜੇ ਉਸ ਵਿੱਚ ਸਨ ਮਾਰ ਦਿੱਤੇ।
25ਉਸ ਦਿਨ ਅਈ ਦੇ ਸਾਰੇ ਲੋਕ ਮਰ ਗਏ ਜਿਹਨਾਂ ਵਿੱਚ ਬਾਰਾਂ ਹਜ਼ਾਰ ਮਰਦ ਅਤੇ ਔਰਤਾਂ ਸਨ।