23ਪਰ ਉਹ ਅਈ ਦੇ ਰਾਜੇ ਨੂੰ ਜਿਉਂਦਾ ਫੜ ਕੇ ਯੇਹੋਸ਼ੁਆ ਕੋਲ ਲੈ ਆਏ।
24ਜਦੋਂ ਇਸਰਾਏਲ ਨੇ ਅਈ ਦੇ ਸਾਰੇ ਮਨੁੱਖਾਂ ਨੂੰ ਖੇਤਾਂ ਵਿੱਚ ਅਤੇ ਉਜਾੜ ਵਿੱਚ ਜਿੱਥੇ ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਸੀ ਮਾਰ ਦਿੱਤਾ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਤਲਵਾਰ ਨਾਲ ਵੱਢਿਆ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜ ਗਏ ਅਤੇ ਉਹਨਾਂ ਨੂੰ ਜਿਹੜੇ ਉਸ ਵਿੱਚ ਸਨ ਮਾਰ ਦਿੱਤੇ।
25ਉਸ ਦਿਨ ਅਈ ਦੇ ਸਾਰੇ ਲੋਕ ਮਰ ਗਏ ਜਿਹਨਾਂ ਵਿੱਚ ਬਾਰਾਂ ਹਜ਼ਾਰ ਮਰਦ ਅਤੇ ਔਰਤਾਂ ਸਨ।
26ਕਿਉਂ ਜੋ ਯੇਹੋਸ਼ੁਆ ਨੇ ਉਹ ਹੱਥ ਪਿੱਛੇ ਨਾ ਖਿੱਚਿਆ ਜਿਸਨੇ ਆਪਣਾ ਬਰਛਾ ਫੜਿਆ ਹੋਇਆ ਸੀ ਜਦ ਤੱਕ ਉਹ ਅਈ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੰਦਾ।
27ਪਰ ਇਸਰਾਏਲੀਆਂ ਨੇ ਆਪਣੇ ਲਈ ਇਸ ਸ਼ਹਿਰ ਦੇ ਪਸ਼ੂ, ਧਨ ਅਤੇ ਲੁੱਟ ਦਾ ਮਾਲ ਲੈ ਲਿਆ, ਜਿਵੇਂ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ।