ਯੇਹੋਸ਼ੁਆ 8

ਤੁਹਾਨੂੰ ਘਾਤ ਤੋਂ ਉੱਠਣਾ ਹੈ ਅਤੇ ਸ਼ਹਿਰ ਉੱਤੇ ਕਬਜ਼ਾ ਕਰਨਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਇਸਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ।

Joshua 8:7 (UKJV) Then all of you shall rise up from the ambush, and seize upon the city: for the LORD your God will deliver it into your hand.

5ਮੈਂ ਅਤੇ ਮੇਰੇ ਨਾਲ ਦੇ ਸਾਰੇ ਸ਼ਹਿਰ ਉੱਤੇ ਅੱਗੇ ਵਧਾਂਗੇ, ਅਤੇ ਜਦੋਂ ਉਹ ਆਦਮੀ ਸਾਡੇ ਵਿਰੁੱਧ ਆਉਣਗੇ, ਜਿਵੇਂ ਉਹ ਪਹਿਲਾਂ ਕਰਦੇ ਸਨ, ਅਸੀਂ ਉਨ੍ਹਾਂ ਤੋਂ ਭੱਜ ਜਾਵਾਂਗੇ।

6ਉਹ ਉਦੋਂ ਤੱਕ ਸਾਡਾ ਪਿੱਛਾ ਕਰਨਗੇ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਨਹੀਂ ਕਰ ਦਿੰਦੇ, ਕਿਉਂਕਿ ਉਹ ਕਹਿਣਗੇ, ‘ਉਹ ਸਾਡੇ ਕੋਲੋਂ ਪਹਿਲਾਂ ਵਾਂਗ ਭੱਜ ਰਹੇ ਹਨ।’ ਇਸ ਲਈ ਜਦੋਂ ਅਸੀਂ ਉਨ੍ਹਾਂ ਤੋਂ ਭੱਜ ਜਾਂਦੇ ਹਾਂ,

7ਤੁਹਾਨੂੰ ਘਾਤ ਤੋਂ ਉੱਠਣਾ ਹੈ ਅਤੇ ਸ਼ਹਿਰ ਉੱਤੇ ਕਬਜ਼ਾ ਕਰਨਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਇਸਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ।

8ਜਦੋਂ ਸ਼ਹਿਰ ਕਾਬੂ ਵਿੱਚ ਆ ਜਾਵੇ, ਤਾਂ ਇਸਨੂੰ ਅੱਗ ਲਗਾ ਦਿਓ। ਉਹੀ ਕਰੋ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ। ਵੇਖੋ, ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ।”

9ਤਦ ਯੇਹੋਸ਼ੁਆ ਨੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਘਾਤ ਦੇ ਸਥਾਨ ਨੂੰ ਗਏ ਅਤੇ ਅਈ ਦੇ ਪੱਛਮ ਵੱਲ ਬੈਤਏਲ ਅਤੇ ਅਈ ਦੇ ਵਿਚਕਾਰ ਲੇਟ ਗਏ, ਪਰ ਯੇਹੋਸ਼ੁਆ ਨੇ ਉਹ ਰਾਤ ਲੋਕਾਂ ਦੇ ਨਾਲ ਬਿਤਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.